ਬਦਰੀਨਾਥ ਹਾਈਵੇਅ ''ਤੇ ਜ਼ਮੀਨ ਖਿਸਕਣ ਨਾਲ ਡਿੱਗਿਆ ਪਹਾੜ, ਹਜ਼ਾਰਾਂ ਯਾਤਰੀ ਰਸਤੇ ''ਚ ਫਸੇ
Wednesday, Jul 10, 2024 - 04:48 PM (IST)
ਚਮੋਲੀ (ਵਾਰਤਾ)- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਬਦਰੀਨਾਥ ਨੈਸ਼ਨਲ ਹਾਈਵੇਅ, ਪਾਤਾਲ ਗੰਗਾ ਨਾਮੀ ਸਥਾਨ 'ਤੇ ਬੁੱਧਵਾਰ ਨੂੰ ਜ਼ਮੀਨ ਖਿਸਕਣ ਕਾਰਨ ਪਹਾੜ ਡਿੱਗਣ ਨਾਲ ਬੰਦ ਹੋ ਗਿਆ ਹੈ। ਇਸ ਨਾਲ ਬਦਰੀਨਾਥ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਆਉਣ ਵਾਲੇ ਹਜ਼ਾਰਾਂ ਯਾਤਰੀ ਰਸਤੇ 'ਚ ਰੁਕੇ ਹੋਏ ਹਨ। ਲਗਾਤਾਰ ਮੀਂਹ ਤੋਂ ਬਾਅਦ ਅੱਜ ਧੁੱਪ ਨਾਲ ਬਦਰੀਨਾਥ ਹਾਈਵੇਅ ਨਾਲ ਲੱਗਦੀਆਂ ਪਹਾੜੀਆਂ ਅਤੇ ਚੱਟਾਨਾਂ ਖਿਸਕ ਰਹੀਆਂ ਹਨ।
ਪਾਤਾਲ ਗੰਗਾ ਨਾਮੀ ਸਥਾਨ 'ਤੇ ਵੱਡੀ ਪਹਾੜਈ ਅਤੇ ਚੱਟਾਨ ਅਚਾਨਕ ਡਿੱਗ ਗਈ। ਚੱਟਾਨ ਟੁੱਟਣ ਨਾਲ ਮਲਬਾ ਬੋਲਡਰ ਸੜਕ ਨੂੰ ਤੋੜ ਕੇ ਨਦੀ ਵੱਲ ਆ ਗਿਆ। ਸ਼ੁੱਕਰ ਹੈ ਕਿ ਜਿਸ ਸਮੇਂ ਇਹ ਘਟਨਾ ਹੋਈ। ਉਸ ਸਮੇਂ ਹਾਈਵੇਅ 'ਤੇ ਕੋਈ ਵਾਹਨ ਨਹੀਂ ਚੱਲ ਰਿਹਾ ਸੀ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦ ਕਿਸ਼ੋਰ ਜੋਸ਼ੀ ਨੇ ਦੱਸਿਆ ਕਿ ਸੜਕ ਨਿਰਮਾਣ ਏਜੰਸੀਆਂ ਹਾਈਵੇਅ ਸੁਚਾਰੂ ਕਰਨ 'ਚ ਜੁਟੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e