ਪਤੰਜਲੀ ਯੋਗਪੀਠ ਤੇ ਭਾਰਤੀ ਫ਼ੌਜ ਵਿਚਾਲੇ ਅਹਿਮ ਐੱਮ. ਓ. ਯੂ. ’ਤੇ ਹੋਏ ਦਸਤਖਤ
Friday, Nov 24, 2023 - 09:01 PM (IST)
ਨੈਸ਼ਨਲ ਡੈਸਕ : ਇਹ ਸਾਡੀ ਖੁਸ਼ਕਿਸਮਤੀ ਹੋਵੇਗੀ ਜੇਕਰ ਅਸੀਂ ਉਨ੍ਹਾਂ ਬਹਾਦਰ ਫ਼ੌਜੀਆਂ ਦੀ ਸੇਵਾ ਲਈ ਕੋਈ ਉਪਕਾਰ ਕਰ ਸਕੀਏ, ਜਿਨ੍ਹਾਂ ਕਰਕੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ। ਇਸ ਭਾਵਨਾ ਨਾਲ ਫ਼ੌਜੀ ਹੈੱਡਕੁਆਰਟਰ, ਉੱਤਰ ਭਾਰਤ ਖੇਤਰ, ਬਰੇਲੀ ਹੈੱਡਕੁਆਰਟਰ 'ਚ ਭਾਰਤੀ ਫ਼ੌਜ ਅਤੇ ਪਤੰਜਲੀ ਯੋਗਪੀਠ ਵਿਚਾਲੇ ਵੱਖ-ਵੱਖ ਵਿਸ਼ਿਆਂ ’ਤੇ ਕੇਂਦਰਿਤ ਇਕ ਅਹਿਮ ਐੱਮ. ਓ. ਯੂ. ’ਤੇ ਦਸਤਖਤ ਕੀਤੇ ਗਏ।
ਇਸ ਗੌਰਵਮਈ ਪਲ 'ਚ ਪਤੰਜਲੀ ਵੱਲੋਂ ਪਤੰਜਲੀ ਯੋਗਪੀਠ ਦੇ ਜਨਰਲ ਸਕੱਤਰ ਆਚਾਰੀਆ ਬਾਲਕ੍ਰਿਸ਼ਨ ਅਤੇ ਭਾਰਤੀ ਫ਼ੌਜ ਤੋਂ ਲੈਫਟੀਨੈਂਟ ਜਨਰਲ ਐੱਨ. ਐੱਸ. ਰਾਜਾ ਸੁਬਰਾਮਣੀ (ਜੀ. ਓ. ਸੀ. ਇਨ ਸੀ ਸੈਂਟਰਲ ਕਮਾਂਡ), ਲੈਫਟੀਨੈਂਟ ਜਨਰਲ ਆਰ. ਸੀ. ਤਿਵਾੜੀ (ਜੀ. ਓ. ਸੀ. ਉੱਤਰੀ ਭਾਰਤ ਜ਼ੋਨ), ਬ੍ਰਿਗੇਡੀਅਰ ਅਮਨ ਆਨੰਦ (ਕਮਾਂਡਰ, ਹੈੱਡਕੁਆਰਟਰ 9 ਸੁਤੰਤਰ ਮਾਊਂਟੇਨ ਬ੍ਰਿਗੇਡ ਗਰੁੱਪ), ਮੇਜਰ ਵਿਵੇਕ ਜੈਕੋਬ (ਸੀ. ਐੱਲ. ਏ. ਡਬਲਯੂ. ਗਲੋਬਲ) ਹਾਜ਼ਰ ਸਨ।
ਇਸ ਐੱਮ. ਓ. ਯੂ. ਦੇ ਤਹਿਤ ਯੋਗ, ਆਯੁਰਵੈਦਿਕ ਦਵਾਈ ਅਤੇ ਤੰਦਰੁਸਤੀ ਦੇ ਖੇਤਰ 'ਚ, ਸਾਡੇ ਫ਼ੌਜੀ ਭਰਾਵਾਂ ਦੀ ਸਿਹਤ ਸੰਭਾਲ ਲਈ ਜ਼ਰੂਰੀ ਆਯੁਰਵੈਦਿਕ ਦਵਾਈਆਂ ਦੀ ਖੋਜ ਦੇ ਖੇਤਰ ਵਿੱਚ, ਜੈਵ ਵਿਭਿੰਨਤਾ ਦੇ ਨਾਲ ਉੱਚ ਹਿਮਾਲੀਅਨ ਖੇਤਰਾਂ ਵਿੱਚ ਜੀਵਨ ਰੱਖਿਅਕ ਦਰੱਖਤਾਂ ’ਤੇ ਖੋਜ ਦੇ ਖੇਤਰ ਵਿੱਚ, ਫ਼ੌਜ 'ਚ ਸੂਚਨਾ ਅਤੇ ਟੈਕਨਾਲੋਜੀ ਨੂੰ ਲੈ ਕੇ ਆਟੋਮੇਸ਼ਨ ਦੇ ਵੱਖ-ਵੱਖ ਪ੍ਰਯੋਗਾਂ ਦੇ ਖੇਤਰ ਵਿੱਚ ਇਕੱਠੇ ਮਿਲ ਕੇ ਕੰਮ ਕੀਤਾ ਜਾਵੇਗਾ। ਨਾਲ ਹੀ ਪਤੰਜਲੀ ਨਾਲ ਸਬੰਧਤ ਸੰਸਥਾਵਾਂ ਵੱਲੋਂ ਸੇਵਾ ਮੁਕਤ ਫ਼ੌਜੀ ਭਰਾਵਾਂ ਨੂੰ ਸੇਵਾ ਕਾਰਜਾਂ 'ਚ ਸੇਵਾਮੁਕਤ ਫ਼ੌਜੀ ਭਰਾਵਾਂ ਨੂੰ ਪਹਿਲ ਦੇ ਆਧਾਰ ’ਤੇ ਨਿਯੁਕਤੀ ਦੇਣ ’ਤੇ ਵਿਚਾਰ ਕੀਤਾ ਜਾਵੇਗਾ।