ਬ੍ਰਿਟੇਨ 'ਚ ਉੱਚ ਸਿੱਖਿਆ ਲੈਣਾ ਹੋਇਆ ਆਸਾਨ, ਝਾਰਖੰਡ ਤੇ ਬ੍ਰਿਟੇਨ ਸਰਕਾਰ ਦਰਮਿਆਨ ਹੋਇਆ MOU
Tuesday, Aug 23, 2022 - 08:55 PM (IST)
ਰਾਂਚੀ-ਮੰਗਲਵਾਰ ਨੂੰ ਝਾਰਖੰਡ ਅਤੇ ਯੂ.ਕੇ. ਸਰਕਾਰ ਵਿਚਾਲੇ ਐੱਮ.ਓ.ਯੂ. (MoU between Jharkhand and UK) ਹੋਇਆ ਹੈ। ਇਸ ਦੇ ਤਹਿਤ ਮਰਾਂਗ ਗੋਮਕੇ ਜੈਪਾਲ ਸਿੰਘ ਮੁੰਡਾ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਯੂ.ਕੇ. 'ਚ ਉਚੇਰੀ ਸਿੱਖਿਆ ਲੈਣ ਦਾ ਮੌਕਾ ਮਿਲੇਗਾ। ਝਾਰਖੰਡ ਮੰਤਰਾਲਾ 'ਚ ਆਯੋਜਿਤ ਪ੍ਰੋਗਰਾਮ 'ਚ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਐਲੈਕਸ ਏਲਿਸ ਬ੍ਰਿਟਿਸ਼ ਹਾਈ ਕਮਿਸ਼ਨਰ ਆਫ਼ ਇੰਡੀਆ ਦੀ ਮੌਜੂਦਗੀ 'ਚ ਇਹ ਕਰਾਰ ਹੋਇਆ ਹੈ। ਇਸ ਮੌਕੇ 'ਤੇ ਝਾਰਖੰਡ ਸਰਕਾਰ ਅਤੇ ਵਿਦੇਸ਼ੀ ਅਤੇ ਰਾਸ਼ਟਰਮੰਡਲ ਵਿਕਾਸ ਦਫਤਰ ਭਾਵ ਐੱਫ.ਸੀ.ਡੀ.ਓ. ਯੂ.ਕੇ. ਸਰਕਾਰ ਦਰਮਿਆਨ ਐੱਸ.ਓ.ਯੂ. ਹਸਤਾਖਰ ਕੀਤੇ ਗਏ।
ਇਹ ਵੀ ਪੜ੍ਹੋ : ਇਮਰਾਨ 'ਤੇ ਅੱਤਵਾਦ ਦਾ ਦੋਸ਼ : ਅਮਰੀਕਾ ਨੇ ਕਿਹਾ-ਪਾਕਿ 'ਚ ਕਿਸੇ ਪਾਰਟੀ ਦੀ ਤਰਫ਼ਦਾਰੀ ਨਹੀਂ
ਇਸ ਦੇ ਨਾਲ ਹੀ Chevening Marang Gomke Jaipal Singh Munda Overseas Scholarship 2023 ਯੋਜਨਾ ਲਾਂਚ ਕੀਤੀ ਗਈ। ਇਸ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਝਾਰਖੰਡ ਦੇ 25 ਵਿਦਿਆਰਥੀਆਂ ਨੂੰ ਵਿਦੇਸ਼ 'ਚ ਹਾਈ ਸਿੱਖਿਆ ਲੈਣ ਦੀ ਵਿਵਸਥਾ ਹੈ ਜਿਸ 'ਚ 5 ਵਿਦਿਆਰਥੀਆਂ ਨੂੰ ਬ੍ਰਿਟਿਸ਼ ਸਰਕਾਰ ਅਤੇ ਝਾਰਖੰਡ ਸਰਕਾਰ ਵੱਲੋਂ ਸੰਯੁਕਤ ਰੂਪ ਨਾਲ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਹ ਕਰਾਰ ਤਿੰਨ ਸਾਲਾ ਲਈ ਕੀਤਾ ਗਿਆ ਹੈ। ਇਸ ਪ੍ਰੋਗਰਾਮ 'ਚ ਮੁੱਖ ਮੰਤਰੀ ਹੇਮੰਤ ਸੋਰੇਨ, ਐਲੇਕਸ ਐਲਿਸ ਬ੍ਰਿਟਿਸ਼ ਹਾਈ ਕਮਿਸ਼ਨਰ ਆਫ ਇੰਡੀਆ ਤੋਂ ਇਲਾਵਾ ਕਲਿਆਣ ਮੰਤਰੀ ਚੰਪਾਈ ਸੋਰੇਨ, ਮੰਤਰੀ ਹਫੀਜੂਲ ਅੰਸਾਰੀ, ਮੁੱਖ ਸਕੱਤਰ ਸੁਖਦੇਵ ਸਿੰਘ ਸਮੇਤ ਕਈ ਮੌਜੂਦ ਰਹੇ। ਪ੍ਰੋਗਰਾਮ ਦੌਰਾਨ ਜਲਵਾਯੂ ਆਧਾਰਿਤ JHAR-CRISP ਐਪ ਨੂੰ ਲਾਂਚ ਕੀਤਾ ਗਿਆ।
ਇਹ ਵੀ ਪੜ੍ਹੋ : ਪਾਕਿ ਦੀ ਅਦਾਲਤ ਨੇ ਇਮਰਾਨ ਖਾਨ ਨੂੰ 'ਕਾਰਨ ਦੱਸੋ' ਨੋਟਿਸ ਕੀਤਾ ਜਾਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ