ਮੋਟੂ-ਪਤਲੂ ਨੂੰ ਦਿੱਲੀ ਦੇ ਮੈਡਮ ਤੁਸਾਦ ''ਚ ਮਿਲੀ ਖਾਸ ਜਗ੍ਹਾ
Tuesday, Jun 04, 2019 - 05:00 PM (IST)
ਨਵੀਂ ਦਿੱਲੀ— ਰਾਜਧਾਨੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਪ੍ਰਸਿੱਧ ਕਾਰਟੂਨ ਪਾਤਰਾਂ- ਮੋਟੂ-ਪਤਲੂ ਨੂੰ ਇਕ ਵਿਸ਼ੇਸ਼ ਜਗ੍ਹਾ ਦਿੱਤੀ ਗਈ ਹੈ। ਮੋਟੂ ਆਪਣੇ ਮਨਪਸੰਦ ਨਾਸ਼ਤੇ ਸਮੋਸਾ ਅਤੇ ਪਤਲੂ ਸਭ ਕੁਝ ਜਾਣਨ 'ਚ ਆਪਣੇ ਵਧੀਆ ਭਾਵ ਨਾਲ ਰੀਗਲ ਬਿਲਡਿੰਗ ਸਥਿਤ ਇਸ ਮਿਊਜ਼ੀਅਮ 'ਚ ਖੇਡ, ਮਨੋਰੰਜਨ ਜਗਤ ਦੀਆਂ ਹਸਤੀਆਂ ਦੀ ਲੰਬੀ ਸੂਚੀ 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ।
ਪ੍ਰੋਗਰਾਮ ਦੌਰਾਨ ਬੱਚਿਆਂ ਲਈ ਨਵੀਂ ਮੋਟੂ-ਪਤਲੂ ਕਾਮਿਕ ਕਿਤਾਬ ਰਿਲੀਜ਼ ਕੀਤੀ ਗਈ। ਮਰਲਿਨ ਇੰਟਰਟੇਨਮੈਂਟਸ ਇੰਡੀਆ ਦੇ ਨਿਰਦੇਸ਼ਕ ਅੰਸ਼ੁਲ ਜੈਨ ਨੇ ਕਿਹਾ,''ਸਾਡੀ ਕੋਸ਼ਿਸ਼ ਸਾਰੇ ਯਾਤਰੀਆਂ ਨੂੰ ਪੂਰਨ ਅਤੇ ਯਾਦਗਾਰ ਅਨੁਭਵ ਦੇਣਾ ਹੈ। ਭਾਰਤ 'ਚ ਇਸ ਸਮੇਂ ਮੋਟੂ-ਪਤਲੂ ਸਭ ਤੋਂ ਵਧ ਪਸੰਦ ਕੀਤੇ ਜਾਣ ਵਾਲੇ ਪਾਤਰ ਹਨ। ਮੈਡਮ ਤੁਸਾਦ 'ਚ ਹੋਰ ਹਸਤੀਆਂ ਦੇ ਪੁਤਲਿਆਂ ਨਾਲ ਉਨ੍ਹਾਂ ਦੀ ਮੌਜੂਦਗੀ ਇੱਥੇ ਆਉਣ ਵਾਲੇ ਪਰਿਵਾਰਾਂ ਦੇ ਅਨੁਭਵ ਨੂੰ ਹੋਰ ਖੁਸ਼ਹਾਲ ਬਣਾਏਗਾ।'' ਜੈਨ ਅਨੁਸਾਰ ਇਸ ਕੰਮ ਨੂੰ ਪੂਰਾ ਕਰਨ 'ਚ 20 ਕਲਾਕਾਰ ਅਤੇ 5 ਮਹੀਨਿਆਂ ਦਾ ਸਮਾਂ ਲੱਗੇਗਾ।
