ਮੋਟਰਸਾਇਕਲ ਸਵਾਰ ਨੇ ਮਾਰੀ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਟੱਕਰ

07/20/2017 11:26:55 AM

ਨਵੀਂ ਦਿੱਲੀ— ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਇਕ ਮੋਟਰ ਸਾਇਕਲ ਸਵਾਰ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਘਟਨਾ 'ਚ ਰਾਵਤ ਵਾਲ-ਵਾਲ ਬੱਚ ਗਏ ਹਨ। ਰਾਵਤ ਦੇ ਬੁਲਾਰੇ ਸੁਰੇਂਦਰ ਕੁਮਾਰ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਬੁੱਧਵਾਰ ਬੀਤੀ ਸ਼ਾਮ ਇੱਥੇ ਰਾਜਪੁਰ ਖੇਤਰ 'ਚ ਸਥਿਤ ਆਪਣੇ ਘਰ ਦੇ ਬਾਹਰ ਟਹਿਲ ਰਹੇ ਸੀ ਤਾਂ ਤੇਜ਼ ਗਤੀ ਨਾਲ ਆ ਰਹੇ ਇਕ ਮੋਟਰਸਾਇਕਲ ਸਵਾਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਕੁਮਾਰ ਨੇ ਦੱਸਿਆ ਕਿ ਘਟਨਾ 'ਚ ਰਾਵਤ ਨੂੰ ਕੋਈ ਸੱਟ ਨਹੀਂ ਆਈ ਅਤੇ ਉਹ ਪੂਰੀ ਤਰ੍ਹਾਂ ਠੀਕ ਹਨ। ਟੱਕਰ ਦੇ ਬਾਅਦ ਘਟਨਾ ਵਾਲੀ ਥਾਂ 'ਤੇ ਭੀੜ ਇਕੱਠੀ ਹੋ ਗਈ, ਪਰ ਰਾਵਤ ਨੇ ਮੋਟਰਸਾਇਕਲ ਸਵਾਰ ਨੂੰ ਬਿਨਾਂ ਕੁਝ ਕਹੇ ਉੱਥੋਂ ਜਾਣ ਦਿੱਤਾ।


Related News