ਹਿਮਾਚਲ ''ਚ ਜਲਦ ਲਾਗੂ ਹੋਵੇਗਾ ਨਵਾਂ ਮੋਟਰ ਵ੍ਹੀਕਲ ਐਕਟ

09/13/2019 5:57:06 PM

ਸ਼ਿਮਲਾ—ਹਿਮਾਚਲ 'ਚ ਮੋਟਰ ਵ੍ਹੀਕਲ ਐਕਟ 2019 ਵਿਧਾਨ ਸਭਾ ਉਪ ਚੋਣਾਂ ਤੋਂ ਬਾਅਦ ਹੀ ਲਾਗੂ ਹੋਵੇਗਾ। ਧਰਮਸ਼ਾਲਾ ਅਤੇ ਪਚਸ਼ਾਦ ਉਪ ਚੋਣਾਂ ਦੇ ਚੱਲਦਿਆਂ ਸੂਬਾ ਸਰਕਾਰ ਜਨਤਾ 'ਤੇ ਬੋਝ ਨਹੀਂ ਪਾਉਣਾ ਚਾਹੁੰਦੀ ਹੈ। ਆਵਾਜਾਈ ਵਿਭਾਗ ਨੇ ਮੋਟਰ ਵ੍ਹੀਕਲ ਐਕਟ 2019 ਨੂੰ ਲਾਗੂ ਕਰਨ ਲਈ ਪ੍ਰਸਤਾਵ ਤਿਆਰ ਕਰ ਲਿਆ ਸੀ। ਇਸ 'ਚ ਨਿਯਮਾਂ ਦੇ ਉਲੰਘਣ 'ਤੇ ਕੇਂਦਰ ਵੱਲੋਂ ਤੈਅ ਜੁਰਮਾਨੇ 'ਚ ਡੇਢ ਗੁਣਾ ਵਾਧੇ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਸੀ ਪਰ ਕਾਨੂੰਨ ਵਿਭਾਗ ਨੇ ਇਤਰਾਜ਼ ਲਗਾ ਕੇ ਇਸ ਨੂੰ ਵਾਪਸ ਕਰ ਦਿੱਤਾ ਹੈ। ਹੁਣ ਆਵਾਜਾਈ ਵਿਭਾਗ ਫੈਕਟਰ ਵਣ ਮਤਲਬ ਕੇਂਦਰ ਵੱਲੋਂ ਤੈਅ ਜੁਰਮਾਨੇ ਮੁਤਾਬਕ ਹੀ ਪ੍ਰਸਤਾਵ ਤਿਆਰ ਕਰ ਰਿਹਾ ਹੈ। ਵਿਭਾਗੀਆਂ ਆਧਿਕਾਰੀਆਂ ਦੀ ਗੱਲ ਕਰੀਏ ਤਾਂ ਪ੍ਰਸਤਾਵ ਤਿਆਰ ਹੋਣ ਤੋਂ ਬਾਅਦ ਇਸ ਮਾਮਲੇ 'ਤੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਆਵਾਜਾਈ ਮੰਤਰੀ ਗੋਵਿੰਦ ਠਾਕੁਰ ਨਾਲ ਵੀ ਚਰਚਾ ਕੀਤੀ ਜਾਣੀ ਹੈ। ਉਸ ਤੋਂ ਬਾਅਦ ਹੀ ਇਸ ਨੂੰ ਕੈਬਨਿਟ 'ਚ ਲਿਆਂਦਾ ਜਾਣਾ ਹੈ।

ਦੱਸਣਯੋਗ ਹੈ ਕਿ ਮੋਟਰ ਵ੍ਹੀਕਲ ਐਕਟ 2019 ਦੇ ਨਵੇਂ ਨਿਯਮਾਂ ਮੁਤਾਬਕ ਨਾਬਾਲਿਗ ਦੇ ਗੱਡੀ ਚਲਾਉਣ 'ਤੇ 25,000 ਰੁਪਏ ਜੁਰਮਾਨਾ ਅਤੇ ਗੱਡੀ ਦਾ ਪੰਜੀਕਰਣ ਰੱਦ ਹੋਵੇਗਾ। ਬਿਨਾ ਹੈਲਮੇਟ ਦੋਪਹੀਆ ਵਾਹਨ ਚਲਾਉਣ 'ਤੇ 500 ਤੋਂ 1500 ਰੁਪਏ ਜੁਰਮਾਨੇ ਦਾ ਪ੍ਰਬੰਧ ਹੈ ਜਦਕਿ ਪਹਿਲਾਂ ਇਹ ਜੁਰਮਾਨਾ 100 ਤੋਂ 300 ਰੁਪਏ ਤੱਕ ਵਸੂਲਿਆ ਜਾਂਦਾ ਸੀ। ਬਿਨਾ ਡਰਾਈਵਿੰਗ ਲਾਇਸੈਂਸ ਦੇ ਗੱਡੀ ਚਲਾਉਣ 'ਤੇ ਹੁਣ 500 ਦੀ ਥਾਂ 5000 ਰੁਪਏ ਜੁਰਮਾਨੇ ਦਾ ਪ੍ਰਬੰਧ ਕੀਤਾ ਹੈ। ਇਸ ਦੇ ਨਾਲ ਹੀ ਖਤਰਨਾਕ ਡਰਾਈਵਿੰਗ ਕਰਨ, ਡਰਾਈਵਿੰਗ ਦੌਰਾਨ ਫੋਨ 'ਤੇ ਗੱਲ ਕਰਨਾ, ਗਲਤ ਦਿਸ਼ਾ 'ਚ ਡਰਾਈਵਿੰਗ ਕਰਨ 'ਤੇ 5,000 ਰੁਪਏ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਸੀਟ ਬੈਲਟ ਲਗਾਏ ਬਿਨਾ ਡਰਾਈਵਿੰਗ, ਸ਼ਰਾਬ ਪੀ ਕੇ ਡਰਾਈਵਿੰਗ ਕਰਨ 'ਤੇ 10,000 ਰੁਪਏ ਜੁਰਮਾਨਾ ਨਿਰਧਾਰਿਤ ਕੀਤਾ ਗਿਆ ਹੈ।


Iqbalkaur

Content Editor

Related News