ਮਦਰ ਟੈਰੇਸਾ ਨੇ ਦਿੱਤਾ ਸੀ ਜਿਸ ਨੌਜਵਾਨ ਨੂੰ ਆਸਰਾ, ਅੱਜ ਬਣਾ ਰਿਹਾ ਹੈ ਉਹ ਉਨ੍ਹਾਂ ''ਤੇ ਫਿਲਮ (ਤਸਵੀਰਾਂ)

08/24/2016 4:00:39 PM

ਕੋਲਕਾਤਾ— ਇੱਥੇ ਇਕ ਪੋਲੀਓ ਪੀੜਤ ਬੱਚਾ ਜਿਸ ਨੂੰ ਉਸ ਦੇ ਮਾਤਾ-ਪਿਤਾ ਨੇ ਛੱਡ ਦਿੱਤਾ ਸੀ, ਹੁਣ ਉਹ ਲੰਡਨ ਤੋਂ ਅਪ੍ਰਵਾਸੀ ਭਾਰਤੀ ਦੇ ਤੌਰ ''ਤੇ ਆਪਣੀਆਂ ਜੜਾਂ ਲੱਭਣ ਅਤੇ ਮਰਹੂਮ ਨਨ ਨੂੰ ਸ਼ਰਧਾਂਜਲੀ ਭੇਟ ਕਰਨ ਭਾਰਤ ਆਇਆ ਹੈ। ਮਦਰ ਟੈਰੇਸਾ ਨੂੰ ਅਗਲੇ ਮਹੀਨੇ ਸੰਤ ਦੀ ਉਪਾਧੀ ਦਿੱਤੀ ਜਾਵੇਗੀ। 39 ਸਾਲਾ ਗੌਤਮ ਲੁਈਸ ਨੂੰ ਅੱਜ ਵੀ ਵੈਸਾਖੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਉਨ੍ਹਾਂ ਨੂੰ ਬ੍ਰਿਟੇਨ ਦੇ ਇਕ ਪਰਮਾਣੂੰ ਭੌਤਿਕ ਵਿਗਿਆਨੀ ਨੇ ਮਿਸ਼ੀਨਰੀਜ਼ ਆਫ ਚੈਰਿਟੀ ਤੋਂ ਗੋਦ ਲਿਆ ਸੀ।
ਅੱਜ ਗੌਤਮ ਪੇਸ਼ੇਵਰ ਪਾਇਲਟ ਹਨ ਅਤੇ ਲੰਡਨ ''ਚ ਅਪਾਹਜ ਪਾਇਲਟਾਂ ਲਈ ਟਰੇਨਿੰਗ ਸਕੂਲ ਵੀ ਚਲਾਉਂਦੇ ਹਨ। ਉਹ ਕੋਲਕਾਤਾ ''ਚ ਫਿਲਮ ਸ਼ੋਅ ਆਯੋਜਿਤ ਕਰਨਗੇ ਅਤੇ ਫੋਟੋ ਪ੍ਰਦਰਸ਼ਨੀ ਵੀ ਲਾਉਣਗੇ। ਇੱਥੇ ਹੀ ਉਨ੍ਹਾਂ ਦਾ ਜਨਮ ਹੋਇਆ ਸੀ ਅਤੇ ਇਸੇ ਸ਼ਹਿਰ ''ਚ ਮਦਰ ਨੇ ਜੀਵਨਭਰ ਕੰਮ ਵੀ ਕੀਤਾ। ਇਸ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਮਦਰ ਟੈਰੇਸਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਅਧੀਨ ਲੁਈਸ ਵੱਲੋਂ ਬਣਾਈ ਗਈ ਡਾਕਿਊਮੈਂਟਰੀ ''ਮਦਰ ਟੈਰੇਸਾ ਐਂਡ ਮੀ'' ਇੱਥੋਂ ਦੇ ਨੰਦਨ ਮਲਟੀਪਲੈਕਸ ''ਚ ਦਿਖਾਈ ਜਾਵੇਗੀ।
ਲੁਈਸ ਨੇ ਦੱਸਿਆ,''''ਇਹ ਫਿਲਮ ਉਸ ਔਰਤ ਦੇ ਜੀਵਨ ''ਤੇ ਆਧਾਰਤ ਹੈ, ਜਿਨ੍ਹਾਂ ਨੂੰ ਮੈਂ ਆਪਣੀ ਦੂਜੀ ਮਾਂ ਕਹਿੰਦਾ ਹਾਂ, ਕਿਉਂਕਿ ਉਨ੍ਹਾਂ ਨੇ ਅਤੇ ਹੋਰ ਨਨਾਂ ਨੇ ਹੀ ਮੈਨੂੰ ਬਚਾਇਆ ਸੀ।'''' ਉਹ ਉਪਨਗਰੀ ਹਾਵੜਾ ''ਚ ਬੱਚਿਆਂ ਦੇ ਉਸ ਮੁੜ ਵਸੇਬੇ ਕੇਂਦਰ ''ਚ ਵੀ ਗਏ, ਜਿੱਥੇ ਉਹ 2 ਸਾਲਾਂ ਤੱਕ ਰਹੇ ਸਨ। ਉਦੋਂ ਉਨ੍ਹਾਂ ਦੀ ਉਮਰ ਤਿੰਨ ਸਾਲ ਸੀ। 7 ਸਾਲ ਦੀ ਉਮਰ ''ਚ ਉਨ੍ਹਾਂ ਨੂੰ ਗੋਦ ਲੈ ਲਿਆ ਗਿਆ ਸੀ। ਉਨ੍ਹਾਂ ਦੀ ਫੋਟੋ ਪ੍ਰਦਰਸ਼ਨੀ ਦਾ ਨਾਂ ਹੋਵੇਗਾ ''ਮੈਮੋਰੀਜ਼ ਆਫ ਮਦਰ ਟੈਰੇਸਾ''। ਲੁਈਸ ਯੂਨੇਸਕੋ ਦੀ ਗਲੋਬਲ ਪੋਲੀਓ ਇਰੇਡੀਕੇਸ਼ਨ ਪਹਿਲ ਦੇ ਦੂਤ ਵੀ ਹਨ।


Disha

News Editor

Related News