ਭਿਆਨਕ ਸੜਕ ਹਾਦਸੇ ''ਚ ਮਾਂ-ਪੁੱਤ ਸਣੇ 3 ਦੀ ਮੌਤ
Monday, Oct 02, 2023 - 03:44 PM (IST)

ਤੁਮਾਕੁਰੂ- ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਵਿਚ ਵਾਪਰੇ ਇਕ ਸੜਕ ਹਾਦਸੇ 'ਚ ਮਾਂ ਅਤੇ ਉਸ ਦੇ ਪੁੱਤਰ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਕੋਰਟਾਗੇਰੇ ਤਾਲੁਕ ਦੇ ਅਰਸਾਪੁਰਾ ਗੇਟ ਕੋਲ ਸੋਮਵਾਰ ਨੂੰ ਵਾਪਰਿਆ।ਮ੍ਰਿਤਕਾਂ ਦੀ ਪਛਾਣ 40 ਸਾਲਾ ਅਨੀਤਾ, ਉਸ ਦੇ 18 ਸਾਲਾ ਪੁੱਤਰ ਬਾਲਾਜੀ ਅਤੇ 20 ਸਾਲਾ ਭਤੀਜੇ ਪਵਨ ਵਜੋਂ ਹੋਈ ਹੈ। ਪੁਲਸ ਮੁਤਾਬਕ ਅਨੀਤਾ ਸਕੂਟਰ 'ਤੇ ਜਾ ਰਹੀ ਸੀ ਅਤੇ ਟਰੱਕ ਨਾਲ ਟਕਰਾ ਗਈ। ਗੱਡੀ ਟਰੱਕ ਦੇ ਪਹੀਆਂ ਹੇਠਾਂ ਆ ਗਈ ਅਤੇ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਵੇਰੇਨਾਹੱਲੀ ਟਾਂਡਾ ਦੇ ਰਹਿਣ ਵਾਲੇ ਸਨ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਕੋਰਟਾਗੇਰੇ ਟਾਊਨ ਤਾਲੁਕ ਹਸਪਤਾਲ ਭੇਜ ਦਿੱਤਾ ਗਿਆ ਹੈ। ਕੋਰਟਾਗੇਰੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।