ਜਵਾਨ ਪੁੱਤ ਦੀ ਹਾਦਸੇ ''ਚ ਹੋਈ ਮੌਤ, ਅੰਗਦਾਨ ਕਰ ਕੇ ਮਾਂ ਨੇ ਬਚਾਈ ਤਿੰਨ ਲੋਕਾਂ ਦੀ ਜਾਨ

Friday, Aug 30, 2024 - 11:13 AM (IST)

ਮੁੰਬਈ- ਇਕ ਮਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਪੁੱਤ ਦੇ ਅੰਗਦਾਨ ਕਰ ਕੇ ਤਿੰਨ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਡੋਨਰ ਓਮਕਾਰ ਦੇ ਪਿਤਾ ਦੀ ਮੌਤ 10 ਸਾਲ ਪਹਿਲਾਂ ਹੋ ਗਈ ਸੀ ਅਤੇ ਮਾਂ ਨੇ ਦੂਜਿਆਂ ਦੇ ਘਰਾਂ 'ਚ ਖਾਣਾ ਬਣਾ ਕੇ ਉਸ ਨੂੰ ਪੜ੍ਹਾਇਆ ਸੀ। 6 ਮਹੀਨੇ ਪਹਿਲਾਂ ਹੀ ਓਮਕਾਰ (24) ਦੀ ਇਕ ਬੈਂਕ 'ਚ ਨੌਕਰੀ ਲੱਗੀ ਸੀ ਪਰ ਹਾਦਸੇ 'ਚ ਉਸ ਦਾ ਦਿਹਾਂਤ ਹੋ ਗਿਆ। ਦੁੱਖੀ ਮਾਂ ਨੇ ਸੋਚਿਆ ਕਿ ਉਸ ਦੇ ਪੁੱਤ ਦੇ ਅੰਗ ਕਿਸੇ ਵਿਅਕਤੀ 'ਚ ਜਿਊਂਦੇ ਰਹਿਣ ਅਤੇ ਕਿਸੇ ਦੀ ਜਾਨ ਬਚ ਜਾਵੇ।

ਪਰੇਲ ਪਿੰਡ ਦੇ ਰਹਿਣ ਵਾਲੇ ਧਿਮਕ ਪਰਿਵਾਰ ਨੇ ਆਪਣੇ ਜਵਾਨ ਪੁੱਤ ਓਮਕਾਰ ਨੂੰ ਸੜਕ ਹਾਦਸੇ 'ਚ ਗੁਆ ਦਿੱਤਾ। ਓਮਕਾਰ ਦੇ ਚਚੇਰੇ ਭਰਾ ਪ੍ਰਸਾਦ ਨੇ ਦੱਸਿਆ ਕਿ ਓਮਕਾਰ ਇਕ ਬੈਂਕ ਦੇ ਪਰੇਲ ਬਰਾਂਚ 'ਚ ਸੀ ਪਰ 2 ਮਹੀਨੇ ਪਹਿਲਾਂ ਉਸ ਦਾ ਟਰਾਂਸਫਰ ਵਿਲੇਪਾਰਲੇ ਬਰਾਂਚ 'ਚ ਕੀਤਾ ਗਿਆ। 19 ਅਗਸਤ ਰੱਖੜੀ ਵਾਲੇ ਦਿਨ ਉਹ ਕੰਮ 'ਤੇ ਜਾ ਰਿਹਾ ਸੀ। ਉਸ ਨਾਲ ਛੋਟਾ ਭਰਾ ਵੀ ਸੀ, ਜਿਸ ਨੂੰ ਉਸ ਨੇ ਅੰਧੇਰੀ ਛੱਡਣਾ ਸੀ, ਉਦੋਂ ਵਾਕੋਲਾ ਹਾਈਵੇਅਰ 'ਤੇ ਉਸ ਦੀ ਐਕਟਿਵਾ ਸਲਿੱਪ ਹੋ ਗਈ। ਉਸ ਦਾ ਸਿਰ ਇਕ ਟਰੱਕ ਨਾਲ ਟਕਰਾ ਗਿਆ। ਹੈਲਮੇਟ ਦੇ ਬਾਵਜੂਦ ਉਸ ਦੇ ਅੰਦਰੂਨੀ ਸੱਟ ਲੱਗੀ। ਗਲੋਬਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਅਤੇ ਪਰਿਵਾਰ ਨੂੰ ਅੰਗਦਾਨ ਕਰਨ ਦੀ ਅਪੀਲ ਕੀਤੀ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਸਿਰ 'ਚ ਇੰਟਰਨਲ ਬਲੀਡਿੰਗ ਹੋਈ ਸੀ। ਜ਼ੋਨਲ ਟਰਾਂਸਪਲਾਂਟ ਕੋਆਰਡੀਨੇਸ਼ਨਲ ਕਮੇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਓਮਕਾਰ ਦੇ ਲਿਵਰ, ਕਿਡਨੀਆਂ ਅਤੇ ਕਾਰਨੀਆ ਨੂੰ ਦੂਜੇ ਹਸਪਤਾਲ 'ਚ ਦਾਖ਼ਲ ਟਰਾਂਸਪਲਾਂਟ ਦੀ ਰਾਹ ਦੇਖ ਕੇ ਲੋਕਾਂ ਲਈ ਭੇਜਿਆ ਗਿਆ। ਇਸ ਸਾਲ ਦਾ ਇਹ 37ਵਾਂ ਸਫ਼ਲ ਕੈਡੇਵਰ ਡੋਨੇਸ਼ਨ ਦਰਜ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News