ਹਾਏ ਓ ਰੱਬਾ, ਮਾਂ ਨੇ ਕਮਰਾ ਬੰਦ ਕਰ ਕੇ ਧੀ ਸਾਹਮਣੇ ਕੀਤਾ...
Tuesday, May 13, 2025 - 06:55 PM (IST)

ਗੁਰਾਇਆ(ਮੁਨੀਸ਼, ਹੇਮੰਤ)- ਗੁਰਾਇਆ ਦੀ ਦਿਲਬਾਗ ਕਾਲੋਨੀ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਇਕ ਨੇਪਾਲ ਤੋਂ ਆਈ 23 ਸਾਲਾ ਔਰਤ ਵੱਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਕ ਸਾਲ ਦੀ ਉਸ ਦੀ ਬੱਚੀ, ਜੋ ਆਪਣੀ ਮਾਂ ਦੇ ਕੋਲ ਹੀ ਰੋਂਦੀ ਕੁਰਲਾਦੀ ਰਹੀ। ਇਸ ਸਬੰਧੀ ਮ੍ਰਿਤਕ ਦੇ ਦਿਓਰ ਤੇ ਮਕਾਨ ਮਾਲਕ ਨੇ ਦੱਸਿਆ ਕਿ ਮ੍ਰਿਤਕ ਸ਼ਰਧਾ ਪਤਨੀ ਭੀਮ ਕਰੀਬ 8 ਮਹੀਨੇ ਤੋਂ ਇਥੇ ਕਿਰਾਏ ’ਤੇ ਰਹਿੰਦੀ ਸੀ, ਜਿਸ ਦੇ ਪਤੀ ਦੀ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਦੇ ਇਕ ਸਾਲ ਦੀ ਬੇਟੀ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਪਿੰਡਾਂ ਦੇ ਸਕੂਲ ਖੁੱਲ੍ਹਣ ਨੂੰ ਲੈ ਕੇ ਵੱਡੀ ਖ਼ਬਰ
ਉਨ੍ਹਾਂ ਦੱਸਿਆ ਕਿ ਸਵੇਰੇ ਉਹ ਬਾਹਰ ਘੁੰਮਦੀ ਦੇਖੀ ਗਈ ਪਰ ਕੋਈ ਰਿਸ਼ਤੇਦਾਰ ਉਸ ਨੂੰ ਮਿਲਣ ਲਈ ਜਦੋਂ ਆਇਆ ਤਾਂ ਉਸ ਨੇ ਆਪਣੇ ਕਮਰੇ ਦਾ ਗੇਟ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਗੇਟ ਨੂੰ ਕੱਟ ਕੇ ਦੇਖਿਆ ਗਿਆ ਤਾਂ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੋਈ ਸੀ ਤੇ ਉਸ ਦੀ ਇਕ ਸਾਲ ਦੀ ਬੱਚੀ ਬੈੱਡ ’ਤੇ ਪਈ ਰੋ ਰਹੀ ਸੀ । ਇਸ ਤੋਂ ਬਾਅਦ ਗੁਰਾਇਆ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖ਼ਬਰੀ, ਨਵਾਂ ਨੋਟੀਫਿਕੇਸ਼ਨ ਜਾਰੀ
ਐੱਸ. ਐੱਚ. ਓ. ਗੁਰਾਇਆ ਸਿਕੰਦਰ ਸਿੰਘ ਵਿਰਕ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ, ਜਿਨ੍ਹਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਦੇ ਸਿਵਲ ਹਸਪਤਾਲ ਫਿਲੌਰ ਵਿਚ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8