ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ, ਭਾਲ ''ਚ ਲੱਗੀ ਪੁਲਸ
Wednesday, Feb 12, 2025 - 05:26 PM (IST)
![ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ, ਭਾਲ ''ਚ ਲੱਗੀ ਪੁਲਸ](https://static.jagbani.com/multimedia/2025_2image_17_26_005176338mother.jpg)
ਨੈਸ਼ਨਲ ਡੈਸਕ- 5 ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਦੋਂ ਔਰਤ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਫਿਲਹਾਲ ਪੁਲਸ ਔਰਤ ਦੀ ਭਾਲ 'ਚ ਲੱਗੀ ਹੋਈ ਹੈ। ਇਹ ਹੈਰਾਨੀਜਨਕ ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦਾ ਹੈ।
ਪੁਲਸ ਔਰਤ ਦੀ ਭਾਲ 'ਚ ਲੱਗੀ ਪੁਲਸ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਇਕ ਵਿਅਕਤੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਵੱਡੇ ਭਰਾ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਆਪਣੇ ਪਿੱਛੇ ਤਿੰਨ ਧੀਆਂ ਅਤੇ ਦੋ ਪੁੱਤਰ ਛੱਡ ਗਿਆ ਹੈ। ਸੋਮਵਾਰ ਨੂੰ ਮ੍ਰਿਤਕ ਦੀ ਪਤਨੀ ਆਪਣੇ ਪ੍ਰੇਮੀ ਨਾਲ ਪਿੰਡ ਤੋਂ ਫਰਾਰ ਹੋ ਗਈ। ਔਰਤ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਕਾਫੀ ਭਾਲ ਕੀਤੀ ਪਰ ਔਰਤ ਦਾ ਕੋਈ ਸੁਰਾਗ ਨਹੀਂ ਲੱਗਾ। ਪੁਲਸ ਨੇ ਇਸ ਘਟਨਾ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਔਰਤ ਦੀ ਭਾਲ ਲਈ ਟੀਮ ਗਠਿਤ ਕਰ ਦਿੱਤੀ ਹੈ।
ਵੈਲੇਨਟਾਈਨ ਵੀਕ ਦੌਰਾਨ ਵਧੇ ਪ੍ਰੇਮ ਸਬੰਧਾਂ ਦੇ ਮਾਮਲੇ
ਵੈਲੇਨਟਾਈਨ ਵੀਕ ਦੌਰਾਨ ਅਜਿਹੇ ਪ੍ਰੇਮ ਸਬੰਧਾਂ ਦੇ ਮਾਮਲੇ ਵਧਦੇ ਜਾ ਰਹੇ ਹਨ। ਮੁਜ਼ੱਫਰਨਗਰ ਦਾ ਇਹ ਮਾਮਲਾ ਵੀ ਇਸੇ ਲੜੀ ਦਾ ਹਿੱਸਾ ਹੈ, ਜਿੱਥੇ ਇਕ ਔਰਤ ਆਪਣਾ ਪਰਿਵਾਰ ਛੱਡ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲ ਹੀ 'ਚ ਬਿਜਨੌਰ 'ਚ ਵੀ ਇਕ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਘਰ 'ਚ ਰੱਖੇ ਢਾਈ ਲੱਖ ਰੁਪਏ ਲੈ ਕੇ ਫਰਾਰ ਹੋ ਗਈ ਹੈ। ਔਰਤ ਦੇ ਦੋ ਬੱਚੇ ਸਨ ਅਤੇ ਉਹ ਆਪਣੇ ਪ੍ਰੇਮੀ ਸੁਨੀਲ ਨਾਲ ਫਰਾਰ ਹੋ ਗਈ ਸੀ।