ਕਲਯੁੱਗੀ ਮਾਂ ਨੇ ਪ੍ਰੇਮੀ ਨਾਲ ਮਿਲ ਆਪਣੇ ਕਲੇਜੇ ਦੇ ਟੁਕੜਿਆਂ ਨੂੰ ਉਤਾਰਿਆ ਮੌਤ ਦੇ ਘਾਟ

02/23/2024 12:36:57 PM

ਸੋਨੀਪਤ- ਹਰਿਆਣਾ ਦੇ ਸੋਨੀਪਤ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਲਯੁੱਗੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਕਲੇਜੇ ਦੇ 2 ਟੁਕੜਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰੂਬੀ ਨਾਂ ਦੀ ਔਰਤ ਨੇ ਆਪਣੇ ਪ੍ਰੇਮੀ ਨਿਤਿਨ ਨਾਲ ਮਿਲ ਕੇ ਆਪਣੇ 10 ਸਾਲਾ ਪੁੱਤ ਵੰਸ਼ ਅਤੇ 7 ਸਾਲਾ ਪੁੱਤ ਯਸ਼ ਦਾ ਕਤਲ ਕਰ ਦਿੱਤਾ। ਮਹਿਲਾ ਰੂਬੀ ਨੇ ਵੀਰਵਾਰ ਨੂੰ ਦੋਹਾਂ ਦੇ ਅਗਵਾ ਹੋਣ ਦੀ ਕਹਾਣੀ ਬਣਾਈ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਕਿਸਾਨਾਂ ਖ਼ਿਲਾਫ਼ ਨਹੀਂ ਲੱਗੇਗਾ NSA, ਹਰਿਆਣਾ ਪੁਲਸ ਨੇ ਵਾਪਸ ਲਿਆ ਫ਼ੈਸਲਾ

ਇਸ ਮਾਮਲੇ ਦਾ ਖ਼ੁਲਾਸਾ ਸੋਨੀਪਤ ਐਂਟੀ ਗੈਂਗਸਟਰ ਯੂਨਿਟ ਕ੍ਰਾਈਮ ਬਰਾਂਚ ਸੈਕਟਰ-7 ਦੀ ਟੀਮ ਨੇ ਕੀਤਾ। ਸੋਨੀਪਤ ਐਂਟੀ ਗੈਂਗਸਟਰ ਯੂਨਿਟ ਕ੍ਰਾਈਮ ਬਰਾਂਚ ਦੀ ਪੁੱਛ-ਗਿੱਛ 'ਚ ਰੂਬੀ ਅਤੇ ਉਸ ਦੇ ਪ੍ਰੇਮੀ ਨੇ ਇਸ ਕਤਲ ਦਾ ਖੁਲਾਸਾ ਕੀਤਾ। ਵੰਸ਼ ਅਤੇ ਯਸ਼ ਦਾ ਬੇਰਹਿਮੀ ਨਾਲ ਕਤਲ ਕਰ ਕੇ ਦੋਹਾਂ ਦੀਆਂ ਲਾਸ਼ਾਂ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਪਿੰਡ ਗੋਰੀਪੁਰ ਦੇ ਗੰਨੇ ਦੇ ਖੇਤਾਂ 'ਚ ਸੁੱਟ ਦਿੱਤੀਆਂ ਸਨ। ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਰੂਬੀ ਅਤੇ ਨਿਤਿਨ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News