ਕਲਯੁੱਗੀ ਸੱਸ ਨੇ ਕਰ ਦਿੱਤਾ ਨੂੰਹ ਦੀ ਇੱਜ਼ਤ ਦਾ ਸੌਦਾ

11/26/2015 5:00:10 PM

ਮਊ- ਇੱਥੋਂ ਦੇ ਮਧੁਬਨ ਥਾਣੇ ''ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇਕ ਕਲਯੁੱਗੀ ਸੱਸ ਨੇ ਕਰਜ਼ ਚੁਕਾਉਣ ਲਈ ਨੂੰਹ ਦੀ ਇੱਜ਼ਤ ਦਾ ਸੌਦਾ ਕਰ ਦਿੱਤਾ। ਖਬਰ ਅਨੁਸਾਰ ਪੀੜਤਾ ਦਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ। ਜਦੋਂ ਸੱਸ ਨੇ ਪਿੰਡ ਦੇ ਪ੍ਰਧਾਨ ਤੋਂ ਕਰਜ਼ ਲਿਆ ਸੀ ਪਰ ਜਿਸ ਨੂੰ ਨਹੀਂ ਚੁੱਕਾ ਸਕਣ ''ਤੇ ਉਸ ਨੇ ਆਪਣੀ ਨੂੰਹ ਦਾ ਹੀ ਸੌਦਾ ਕਰ ਦਿੱਤਾ। ਸੱਸ ਨੇ ਪ੍ਰਧਾਨ ਨੂੰ ਆਪਣੀ ਨੂੰਹ ਦੇ ਕਮਰੇ ''ਚ ਭੇਜ ਕੇ ਬਾਹਰੋਂ ਕੁੰਡੀ ਲੱਗਾ ਲਈ। ਪੀੜਤਾ ਨੇ ਪ੍ਰਧਾਨ ਨੂੰ ਕਾਫੀ ਬੇਨਤੀ ਕੀਤੀ ਪਰ ਹਵਸ ਦੀ ਅੱਗ ''ਚ ਅੰਨ੍ਹੇ ਪ੍ਰਧਾਨ ਨੇ ਉਸ ਦੀ ਇਕ ਨਾ ਸੁਣੀ ਅਤੇ ਉਸ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ।  
ਜਦੋਂ ਇਸ ਦੀ ਜਾਣਕਾਰੀ ਪੀੜਤਾ ਦੇ ਪਿਤਾ ਨੂੰ ਲੱਗੀ ਤਾਂ ਉਹ ਇਸ ਦੀ ਰਿਪੋਰਟ ਲਿਖਵਾਉਣ ਥਾਣੇ ਪੁੱਜਿਆ ਪਰ ਪੁਲਸ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ ਅਤੇ ਦੋਹਾਂ ਨੂੰ ਉੱਥੋਂ ਦੌੜਾ ਦਿੱਤਾ। ਥੱਕ ਹਾਰ ਕੇ ਪਿਤਾ ਨੇ ਕੋਰਟ ਦੀ ਸ਼ਰਨ ਲਈ। ਕੋਰਟ ਨੇ ਤੁਰੰਤ ਐੱਫਆਈਆਰ ਦਰਜ ਕਰ ਕੇ ਗ੍ਰਿਫਤਾਰੀ ਦੇ ਆਦੇਸ਼ ਦਿੱਤੇ। ਕੋਰਟ ਦੇ ਆਦੇਸ਼ ਤੋਂ ਬਾਅਦ ਰਿਪੋਰਟ ਤਾਂ ਲਿੱਖ ਲਈ ਗਈ ਪਰ ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ, ਸਾਰੇ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ।


Disha

News Editor

Related News