ਰਿਸ਼ਤਿਆਂ ਦਾ ਕਤਲ : ਨੂੰਹ ਦੀ ਰੇਲਵੇ ਨੌਕਰੀ ਤੇ ਲੱਖਾਂ ਦੀ ਗ੍ਰੈਚਿਊਟੀ ਹੜੱਪਣ ਲਈ ਸੱਸ ਨੇ ਰਚੀ ਖੂਨੀ ਖੇਡ, ਸੁਣ ਨਹੀਂ ਹੋਵੇਗਾ ਯਕੀਨ

Sunday, Jan 04, 2026 - 11:45 AM (IST)

ਰਿਸ਼ਤਿਆਂ ਦਾ ਕਤਲ : ਨੂੰਹ ਦੀ ਰੇਲਵੇ ਨੌਕਰੀ ਤੇ ਲੱਖਾਂ ਦੀ ਗ੍ਰੈਚਿਊਟੀ ਹੜੱਪਣ ਲਈ ਸੱਸ ਨੇ ਰਚੀ ਖੂਨੀ ਖੇਡ, ਸੁਣ ਨਹੀਂ ਹੋਵੇਗਾ ਯਕੀਨ

ਠਾਣੇ- ਪੈਸੇ ਦੀ ਹਵਸ ਅਤੇ ਨੌਕਰੀ ਦੇ ਲਾਲਚ ਨੇ ਇਕ ਹੱਸਦੇ-ਵੱਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇਕ 60 ਸਾਲਾ ਸੱਸ ਵੱਲੋਂ ਆਪਣੀ ਹੀ ਨੂੰਹ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਪਿੱਛੇ ਰੇਲਵੇ ਦੀ ਨੌਕਰੀ ਅਤੇ ਕਰੀਬ 10 ਲੱਖ ਰੁਪਏ ਦੀ ਗ੍ਰੈਚਿਊਟੀ ਦਾ ਵਿਵਾਦ ਦੱਸਿਆ ਜਾ ਰਿਹਾ ਹੈ।

ਕੀ ਸੀ ਪੂਰਾ ਮਾਮਲਾ?

ਜਾਣਕਾਰੀ ਅਨੁਸਾਰ, ਮ੍ਰਿਤਕਾ ਰੂਪਾਲੀ ਵਿਲਾਸ ਗਾਂਗੁਰਡੇ (35) ਦੇ ਪਤੀ ਵਿਲਾਸ, ਜੋ ਕਿ ਰੇਲਵੇ 'ਚ ਮੁਲਾਜ਼ਮ ਸਨ, ਦੀ ਸਤੰਬਰ 2025 'ਚ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਰੂਪਾਲੀ ਨੂੰ 9 ਤੋਂ 10 ਲੱਖ ਰੁਪਏ ਦੀ ਗ੍ਰੈਚਿਊਟੀ ਮਿਲੀ ਸੀ, ਜਿਸ 'ਤੇ ਉਸ ਦੀ ਸੱਸ ਲਤਾਬਾਈ ਨਾਥਾ ਗਾਂਗੁਰਡੇ ਦੀ ਨੀਅਤ ਖ਼ਰਾਬ ਸੀ। ਲਤਾਬਾਈ ਚਾਹੁੰਦੀ ਸੀ ਕਿ ਇਹ ਸਾਰੀ ਰਕਮ ਉਸ ਨੂੰ ਮਿਲੇ।

ਨੌਕਰੀ ਨੂੰ ਲੈ ਕੇ ਸੀ ਖਿੱਚੋਤਾਣ 

ਸਿਰਫ਼ ਪੈਸਾ ਹੀ ਨਹੀਂ, ਸਗੋਂ ਰੇਲਵੇ ਦੀ ਨੌਕਰੀ ਨੂੰ ਲੈ ਕੇ ਵੀ ਦੋਵਾਂ ਵਿਚਾਲੇ ਤਿੱਖਾ ਵਿਵਾਦ ਸੀ। ਸੱਸ ਚਾਹੁੰਦੀ ਸੀ ਕਿ ਉਸ ਦੇ 15 ਸਾਲਾ ਪੋਤੇ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਮਿਲੇ, ਜਦੋਂ ਕਿ ਨੂੰਹ ਰੂਪਾਲੀ ਨੇ ਖ਼ੁਦ ਉਸ ਨੌਕਰੀ ਲਈ ਅਰਜ਼ੀ ਦੇ ਦਿੱਤੀ ਸੀ। ਇਸੇ ਰੰਜਿਸ਼ ਕਾਰਨ ਸੱਸ ਨੇ ਖ਼ੂਨੀ ਖੇਡ ਖੇਡਣ ਦਾ ਫੈਸਲਾ ਕੀਤਾ।

ਰਾਤ ਦੇ ਹਨ੍ਹੇਰੇ 'ਚ ਵਾਰਦਾਤ ਅਤੇ ਸਬੂਤ ਮਿਟਾਉਣ ਦੀ ਕੋਸ਼ਿਸ਼ 

ਪੁਲਸ ਅਨੁਸਾਰ, 31 ਦਸੰਬਰ ਦੀ ਰਾਤ ਨੂੰ ਲਤਾਬਾਈ ਨੇ ਆਪਣੇ ਇਕ ਦੋਸਤ ਜਗਦੀਸ਼ ਮਹਾਦੇਵ ਮ੍ਹਾਤਰੇ (67) ਨਾਲ ਮਿਲ ਕੇ ਰੂਪਾਲੀ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਰੂਪਾਲੀ ਦੇ ਖੂਨ ਨਾਲ ਲੱਥਪੱਥ ਕੱਪੜੇ ਬਦਲੇ। ਘਰ 'ਚ ਫੈਲੇ ਖੂਨ ਦੇ ਧੱਬੇ ਸਾਫ਼ ਕੀਤੇ। ਲਾਸ਼ ਨੂੰ ਵਲਧੁਨੀ ਪੁਲ ਕੋਲ ਸੁੱਟ ਦਿੱਤਾ।

ਇੰਝ ਖੁੱਲ੍ਹਿਆ ਰਾਜ਼ 

1 ਜਨਵਰੀ ਨੂੰ ਜਦੋਂ ਪੁਲਸ ਨੂੰ ਲਾਸ਼ ਮਿਲੀ, ਤਾਂ ਸੱਸ ਨੇ ਡਰਾਮਾ ਕਰਦਿਆਂ ਖ਼ੁਦ ਥਾਣੇ ਪਹੁੰਚ ਕੇ ਨੂੰਹ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ, ਪੁਲਸ ਪੁੱਛਗਿੱਛ ਦੌਰਾਨ ਉਸ ਦੀਆਂ ਗੱਲਾਂ 'ਤੇ ਸ਼ੱਕ ਹੋਣ ਲੱਗਾ। ਸਖ਼ਤੀ ਨਾਲ ਪੁੱਛਣ 'ਤੇ ਸਾਰੀ ਸੱਚਾਈ ਸਾਹਮਣੇ ਆ ਗਈ। ਪੁਲਸ ਨੇ ਲਤਾਬਾਈ ਅਤੇ ਉਸ ਦੇ ਸਾਥੀ ਨੂੰ ਕਤਲ ਅਤੇ ਸਬੂਤ ਮਿਟਾਉਣ ਦੇ ਦੋਸ਼ ਹੇਠ ਗ੍ਰੈਚਿਊਟੀ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News