4 ਬੱਚਿਆਂ ਦੀ ਮਾਂ ਨੇ ਰਚਾਇਆ 4 ਬੱਚਿਆਂ ਦੇ ਪਿਓ ਨਾਲ ਵਿਆਹ

Tuesday, Jul 08, 2025 - 09:41 AM (IST)

4 ਬੱਚਿਆਂ ਦੀ ਮਾਂ ਨੇ ਰਚਾਇਆ 4 ਬੱਚਿਆਂ ਦੇ ਪਿਓ ਨਾਲ ਵਿਆਹ

ਸੋਨਭੱਦਰ- ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਤੋਂ ਇਕ ਪ੍ਰੇਮ ਸਬੰਧਾਂ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 4 ਬੱਚਿਆਂ ਦੀ ਮਾਂ ਲਲਿਤਾ ਨੇ 4 ਬੱਚਿਆਂ ਦੇ ਪਿਓ ਸੰਜੇ ਨਾਲ ਵਿਆਹ ਕਰਵਾ ਲਿਆ, ਜਿਸ ਨਾਲ ਦੋਵਾਂ ਪਰਿਵਾਰਾਂ ਵਿਚਾਲੇ ਹੰਗਾਮਾ ਹੋ ਗਿਆ। ਜਦੋਂ ਦੋਵੇਂ ਵਿਆਹ ਤੋਂ ਬਾਅਦ ਆਪਣੇ ਪਿੰਡ ਵਾਪਸ ਆਏ ਤਾਂ ਝਗੜਾ ਇੰਨਾ ਵੱਧ ਗਿਆ ਕਿ ਇਕ ਮਹਾਪੰਚਾਇਤ ਸੱਦਣੀ ਪਈ, ਜਿਸ ਵਿਚ ਸਮਾਜਿਕ ਬਾਈਕਾਟ ਦਾ ਫੈਸਲਾ ਦਿੱਤਾ ਗਿਆ। ਮਾਮਲਾ ਵਿੰਧਮਗੰਜ ਥਾਣਾ ਖੇਤਰ ਦੇ ਧਾਰਤੀ ਡੋਲਵਾ ਪਿੰਡ ਦਾ ਹੈ। 

ਝਾਰਖੰਡ ਹੱਦ ’ਤੇ 2 ਪਿੰਡਾਂ ਵਿਚ ਰਹਿਣ ਵਾਲੇ ਸੰਜੇ ਅਤੇ ਲਲਿਤਾ ਪਹਿਲਾਂ ਹੀ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ 4-4 ਬੱਚੇ ਹਨ। ਦੋਵਾਂ ਵਿਚਕਾਰ ਪਿਆਰ ਦਾ ਰਿਸ਼ਤਾ ਹੌਲੀ-ਹੌਲੀ ਡੂੰਘਾ ਹੁੰਦਾ ਗਿਆ ਅਤੇ ਇਕ ਦਿਨ ਉਨ੍ਹਾਂ ਨੇ ਘਰੋਂ ਭੱਜ ਕੇ ਇਕ ਮੰਦਰ ਵਿਚ ਵਿਆਹ ਕਰਵਾ ਲਿਆ। ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਲਲਿਤਾ ਦੇ ਪਤੀ ਨੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਕਿ ਸੰਜੇ ਉਸ ਦੀ ਪਤਨੀ ਨੂੰ ਭਜਾ ਦੇ ਲੈ ਗਿਆ, ਨਾਲ ਹੀ ਉਸ ਦੀ ਨਾਬਾਲਗ ਧੀ ਨੂੰ ਵੀ ਲੈ ਗਿਆ। ਪੁਲਸ ਨੇ ਦੋਵਾਂ ਨੂੰ ਫੜਕੇ ਥਾਣੇ ਲੈ ਗਈ ਪਰ ਦੋਵਾਂ ਨੇ ਇਕੱਠੇ ਰਹਿਣ ਦੀ ਗੱਲ ਕਹੀ। ਇਸ ਤੋਂ ਬਾਅਦ ਪੁਲਸ ਨੇ ਕਾਨੂੰਨੀ ਪ੍ਰਕਿਰਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਛੱਡ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News