ਪੈਸੇ ਨਾ ਹੋਣ ਕਾਰਨ ਮਾਂ ਨੂੰ ਕਰਨਾ ਪਿਆ ਬੇਟੇ ਦਾ ਦੇਹ ਦਾਨ

02/17/2018 11:02:33 AM

ਬਸਤਰ— ਗਰੀਬੀ ਕਾਰਨ ਛੱਤੀਸਗੜ੍ਹ ਦੇ ਬਸਤਰ ਜ਼ਿਲੇ 'ਚ ਆਪਣੇ ਜਵਾਨ ਬੇਟੇ ਦਾ ਅੰਤਿਮ ਸੰਸਕਾਰ ਕਰਨ 'ਚ ਅਸਮਰੱਥ ਇਕ ਔਰਤ ਨੂੰ ਦੇਹ ਦਾਨ ਕਰਨ ਲਈ ਮਜ਼ਬੂਰ ਹੋਣਾ ਪਿਆ। ਇਹ ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਮੀਡੀਆ ਰਿਪੋਰਟਸ ਅਨੁਸਾਰ ਸੜਕ ਹਾਦਸੇ 'ਚ ਔਰਤ ਦਾ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਉਸ ਨੂੰ ਜਗਦਲਪੁਰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਡਾਕਟਰਾਂ ਨੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਪਰ ਆਪਣੇ ਜਵਾਨ ਬੇਟੇ ਦੇ ਅੰਤਿਮ ਸੰਸਕਾਰ ਲਈ ਮਾਂ ਕੋਲ ਪੈਸੇ ਨਹੀਂ ਸਨ। ਇਕ ਨਿਊਜ਼ ਏਜੰਸੀ ਅਨੁਸਾਰ ਔਰਤ ਕੋਲ ਲਾਸ਼ ਨੂੰ ਪਿੰਡ ਲਿਜਾਉਣ ਤੱਕ ਦੇ ਪੈਸੇ ਵੀ ਨਹੀਂ ਸਨ। ਉਹ ਬੇਹੱਦ ਗਰੀਬ ਹਨ। ਉਹ ਚਾਹੁੰਦੀ ਸੀ ਕਿ ਲਾਸ਼ ਨੂੰ ਇੱਥੇ ਛੱਡ ਦਿੱਤਾ ਜਾਵੇ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਪਰੇਸ਼ਾਨ ਦੇਖ ਕੇ ਮੈਡੀਕਲ ਕਾਲਜ ਦੇ ਹੀ ਇਕ ਡਾਕਟਰ ਨੇ ਉਨ੍ਹਾਂ ਨੂੰ ਦੇਹ ਦਾਨ ਦਾ ਉਪਾਅ ਦੱਸਿਆ। ਇਹ ਸੁਣਦੇ ਹੀ ਮਾਂ ਨੂੰ ਥੋੜ੍ਹਾ ਸੰਤੋਸ਼ ਹੋਇਆ ਅਤੇ ਉਸ ਨੇ ਬੇਟੇ ਦਾ ਦੇਹ ਦਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬਸਤਰ 'ਚ ਪਹਿਲੀ ਵਾਰ ਮੈਡੀਕਲ ਕਾਲਜ ਨੂੰ ਕੋਈ ਲਾਸ਼ ਦਾਨ 'ਚ ਮਿਲੀ ਹੈ।


Related News