ਦੁਖ਼ਦ ਖ਼ਬਰ: ਪੁੱਤ ਦੀ ਮੌਤ ਦੀ ਖ਼ਬਰ ਸੁਣ ਬੇਹੋਸ਼ ਹੋਈ ਮਾਂ, ਦਿਲ ਦਾ ਦੌਰਾ ਪੈਣ ਨਾਲ ਮੌਤ

Saturday, Jan 06, 2024 - 05:35 PM (IST)

ਤੇਲੰਗਾਨਾ- ਤੇਲੰਗਾਨਾ 'ਚ ਮੇਡਕ ਜ਼ਿਲ੍ਹੇ ਦੇ ਕੁਚਨਪੱਲੀ 'ਚ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਹਿਲਾ ਅਤੇ ਉਸ ਦੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਨਰਸਿੰਗਾ ਗੌੜ (36) ਅਤੇ ਉਨ੍ਹਾਂ ਦੀ ਮਾਂ ਲਕਸ਼ਮੀ (57) ਵਜੋਂ ਹੋਈ ਹੈ। 

ਇਹ ਵੀ ਪੜ੍ਹੋ- ਦਿਵਿਆ ਕਤਲਕਾਂਡ; 4 ਦਿਨ ਬਾਅਦ ਵੀ ਨਹੀਂ ਮਿਲੀ ਮਾਡਲ ਦੀ ਲਾਸ਼, SIT ਸੁਲਝਾਏਗੀ ਕਤਲ ਦੀ ਗੁੱਥੀ

ਦਰਅਸਲ ਨਰਸਿੰਗਾ ਨੂੰ ਤੜਕੇ ਅਚਾਨਕ ਦਿਲ ਦਾ ਦੌਰਾ ਪਿਆ। ਉਸ ਨੂੰ ਨੇੜੇ ਦੇ ਹੀ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਬਦਕਿਸਮਤੀ ਨਾਲ ਉਸ ਦੀ ਮੌਤ ਹੋ ਗਈ। ਆਪਣੇ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਲਕਸ਼ਮੀ ਬੇਹੋਸ਼ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਬਾਅਦ ਵਿਚ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਮੌਤ ਵੀ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਇਹ ਵੀ ਪੜ੍ਹੋ- ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਸਕਾਰਪੀਓ ਸਮੇਤ ਨਹਿਰ 'ਚ ਡਿੱਗੇ ਤਿੰਨ ਭਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News