ਮਾਸੂਮ ਬੱਚਿਆਂ ਸਮੇਤ ਮਾਂ ਨੇ ਟੈਂਕੀ ''ਚ ਮਾਰੀ ਛਾਲ, ਬੱਚਿਆਂ ਦੀ ਹੋਈ ਮੌਤ

Friday, Sep 27, 2024 - 04:03 PM (IST)

ਮਾਸੂਮ ਬੱਚਿਆਂ ਸਮੇਤ ਮਾਂ ਨੇ ਟੈਂਕੀ ''ਚ ਮਾਰੀ ਛਾਲ, ਬੱਚਿਆਂ ਦੀ ਹੋਈ ਮੌਤ

ਉਦੈਪੁਰ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਗੁਦਾਮਲਾਨੀ ਉਪਮੰਡਲ ਖੇਤਰ ਵਿੱਚ ਸ਼ੁੱਕਰਵਾਰ ਨੂੰ ਇੱਕ ਔਰਤ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਨਾਲ ਟੈਂਕੀ ਦੇ ਪਾਣੀ ਵਿਚ ਛਾਲ ਮਾਰ ਦੇਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਵਿਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਉਪਮੰਡਲ ਖੇਤਰ ਦੇ ਆਰਜੀਟੀ ਥਾਣਾ ਖੇਤਰ ਦੇ ਪਿੰਡ ਮਲਾਨੀ ਬੇਰੀ 'ਚ ਵਾਪਰੀ ਇਸ ਘਟਨਾ 'ਚ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਤਿੰਨਾਂ ਨੂੰ ਟੈਂਕੀ ਵਿਚੋਂ ਬਾਹਰ ਕੱਢਿਆ ਪਰ ਇਸ ਦੌਰਾਨ ਦੋਹਾਂ ਬੱਚਿਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ ਗੱਡੀ ਦੀ ਬ੍ਰੇਕ ਮਾਰਨ ਤੋਂ ਪਹਿਲਾਂ ਹੋ ਜਾਓ ਸਾਵਧਾਨ! ਸੜਕ 'ਤੇ ਖੜ੍ਹਾਈ ਗੱਡੀ ਤਾਂ ਦੇਣੇ ਪੈਣਗੇ ਇਨ੍ਹੇ ਰੁਪਏ

ਇਸ ਘਟਨਾ ਦੌਰਾਨ ਔਰਤ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲੇ ਬੱਚਿਆਂ ਵਿੱਚ ਔਰਤ ਦੀ ਦੋ ਸਾਲ ਦੀ ਬੇਟੀ ਅਤੇ ਚਾਰ ਮਹੀਨੇ ਦਾ ਪੁੱਤਰ ਸ਼ਾਮਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਪੀ ਸੁਖਰਾਮ ਵਿਸ਼ਨੋਈ ਅਤੇ ਪੁਲਸ ਅਧਿਕਾਰੀ ਆਦੇਸ਼ ਕੁਮਾਰ ਯਾਦਵ ਮੌਕੇ 'ਤੇ ਪਹੁੰਚ ਗਏ, ਜਿਹਨਾਂ ਨੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News