ਸ਼ੋਧਕਰਤਾਵਾਂ ਨੇ ਲੱਭਿਆ ਡੇਂਗੂ-ਚਿਕਨਗੁਨੀਆ ਦਾ ਇਲਾਜ, ਇਸ ਬੈਕਟੀਰੀਆ ਨਾਲ ਹੋਵੇਗਾ ਠੀਕ
Wednesday, Jul 17, 2019 - 03:49 PM (IST)

ਨਵੀਂ ਦਿੱਲੀ— ਡੇਂਗੂ ਅਤੇ ਚਿਕਨਗੁਨੀਆ ਵਰਗੇ ਰੋਗਾਂ ਦੇ ਇੰਫੈਕਸ਼ਨ 'ਤੇ ਕਾਬੂ ਪਾਉਣ ਲਈ ਇਕ ਕਾਰਗਰ ਤਰਕੀਬ ਖੋਜ ਕੱਢਣ ਦਾ ਦਾਅਵਾ ਕੀਤਾ ਹੈ। ਸ਼ੋਧਕਰਤਾਵਾਂ ਮੁਤਾਬਕ ਉਨ੍ਹਾਂ ਨੇ ਡੇਂਗੂ ਅਤੇ ਚਿਕਨਗੁਨੀਆ ਦੇ ਇੰਫੈਕਸ਼ਨ ਨੂੰ ਕੰਟਰੋਲ ਕਰਨ ਵਾਲਾ ਹਥਿਆਰ ਲੱਭ ਲਿਆ ਹੈ ਅਤੇ ਇਸ ਦਾ ਨਵਾਂ ਤੋੜ ਹੈ- ਇਕ ਬੈਕਟੀਰੀਆ। ਇਸ ਬੈਕਟੀਰੀਆ ਦੀ ਮਦਦ ਨਾਲ ਇਨ੍ਹਾਂ ਰੋਗਾਂ ਤੋਂ ਫੈਲਣ ਵਾਲੇ ਰੋਗਾਣੂਆਂ ਦਾ ਅਸਰ ਖਤਮ ਕੀਤਾ ਜਾ ਸਕੇਗਾ।
ਆਓ ਜਾਣਦੇ ਹਾਂ ਕੀ ਹੈ ਇਹ ਬੈਕਟੀਰੀਆ-
ਦਰਅਸਲ ਪਿਛਲੇ ਸਾਲ ਤੋਂ ਹੀ ਸ਼ੋਧਕਰਤਾ ਡੇਂਗੂ ਅਤੇ ਚਿਕਨਗੁਨੀਆ ਵਰਗੇ ਇੰਫੈਕਸ਼ਨ ਫੈਲਾਉਣ ਵਾਲੇ ਮੱਛਰਾਂ 'ਤੇ ਅਧਿਐਨ ਕਰ ਰਹੇ ਸਨ। ਸ਼ੋਧਕਰਤਾਵਾਂ ਨੇ ਡੇਂਗੂ ਦੇ ਵਿਸ਼ਾਣੂ ਫੈਲਾਉਣ ਵਾਲੇ ਮੱਛਰ ਏਡੀਜ਼ ਐਜ਼ਪਿਟਾਈ ਦੇ ਸਟ੍ਰੇਨ ਵਿਕਸਿਤ ਕੀਤੇ, ਜਿਸ 'ਚੋਂ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲੇ ਬੈਕਟੀਰੀਆ ਵਾਲਬਾਕੀਆ ਬਾਰੇ ਜਾਣਕਾਰੀ ਮਿਲੀ। ਇਹ ਬੈਕਟੀਰੀਆ ਵਾਲਬਾਕੀਆ ਡੇਂਗੂ ਵਰਗੇ ਇੰਫੈਕਸ਼ਨ ਦਾ ਤੋੜ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਵਾਲਬਾਕੀਆ ਵਾਇਰਲ ਇੰਫੈਕਸ਼ਨ ਫੈਲਣ ਤੋਂ ਰੋਕਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਇਸ ਬੈਕਟੀਰੀਆ ਦੀ ਮਦਦ ਲਈ ਜਾਵੇ ਤਾਂ ਮੱਛਰਾਂ ਦੇ ਕੱਟਣ ਦਾ ਪਤਾ ਲੱਗੇਗਾ ਪਰ ਤੁਹਾਨੂੰ ਡੇਂਗੂ ਨਹੀਂ ਹੋਵੇਗਾ। ਇਹ ਬੈਕਟੀਰੀਆ ਮੱਛਰਾਂ ਦੇ ਅੰਦਰ ਵਿਸ਼ਾਣੂ ਨੂੰ ਪੈਦਾ ਨਹੀਂ ਹੋਣ ਦਿੰਦਾ, ਇਸ ਲਈ ਅਜਿਹੇ ਵਿਚ ਮੱਛਰ ਦੇ ਕੱਟਣ ਨਾਲ ਇੰਫੈਕਸ਼ਨ ਨਹੀਂ ਹੋਵੇਗਾ। ਇਹ ਰਿਸਰਚ ਆਸਟ੍ਰੇਲੀਆ ਦੀ ਇਕ ਯੂਨੀਵਰਸਿਟੀ ਨਾਲ ਮਿਲ ਕੇ ਪੁਡੂਚੇਰੀ ਸਥਿਤ ਵੈਕਟਰ ਕੰਟਰੋਲ ਰਿਸਰਚ ਸੈਂਟਰ ਵਿਚ ਹੋਈ।