ਫੈਕਟਰੀ ਦੇ ਨੇੜੇ ਮਿਲਿਆ ਮੋਰਟਾਰ ਬੰਬ, ਮਚੀ ਹਫੜਾ-ਦਫੜੀ

Friday, Jan 25, 2019 - 02:08 PM (IST)

ਫੈਕਟਰੀ ਦੇ ਨੇੜੇ ਮਿਲਿਆ ਮੋਰਟਾਰ ਬੰਬ, ਮਚੀ ਹਫੜਾ-ਦਫੜੀ

ਜੋਧਪੁਰ- ਰਾਜਸਥਾਨ ਦੇ ਜੋਧਪੁਰ ਸ਼ਹਿਰ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਮੰਦਸੌਰ ਇਲਾਕੇ 'ਚ ਸਥਿਤ ਇਕ ਫੈਕਟਰੀ ਦੇ ਨੇੜੇ ਮੋਰਟਾਰ ਬੰਬ ਮਿਲਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਸ ਪਹੁੰਚ ਗਈ।

ਰਿਪੋਰਟ ਮੁਤਾਬਕ ਜਦੋਂ ਲੋਕਾਂ ਨੇ ਮੋਰਟਾਰ ਬੰਬ ਦੇਖਿਆ ਤਾਂ ਉਨ੍ਹਾਂ ਨੇ ਤਰੁੰਤ ਉਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ, ਮੌਕੇ 'ਤੇ ਪਹੁੰਚੀ ਪੁਲਸ ਨੇ ਬੰਬ ਰੋਧੂ ਦਸਤਾ ਨੂੰ ਬੁਲਾਇਆ, ਜਿਸ ਨੇ ਬੰਬ ਨੂੰ ਕਬਜ਼ੇ 'ਚ ਲੈ ਲਿਆ। ਇਸ ਬੰਬ 'ਤੇ 292 ਏ. ਅਤੇ 51 ਐੱਮ. ਐੱਮ. ਲਿਖਿਆ ਹੋਇਆ ਸੀ। ਪੁਲਸ ਇਸ ਸੰਬੰਧੀ ਜਾਂਚ ਕਰ ਰਹੀ ਹੈ। ਗਣਤੰਤਰ ਦਿਵਸ ਦੇ ਮੌਕੇ 'ਤੇ ਦੇਸ਼ ਭਰ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ।


author

Iqbalkaur

Content Editor

Related News