JNU ਕੈਂਪਸ ''ਚ ਸਵੇਰ ਦੀ ਸੈਰ ''ਤੇ ਰੋਕ ਦੇ ਫੈਸਲੇ ਨੂੰ ਹਾਈ ਕੋਰਟ ਨੇ ਕੀਤਾ ਰੱਦ

04/29/2016 1:33:21 PM

ਨਵੀਂ ਦਿੱਲੀ— ਜੇ.ਐੱਨ.ਯੂ. ਪ੍ਰਸ਼ਾਸਨ ਵੱਲੋਂ ਕੈਂਪਸ ''ਚ ਬਜ਼ੁਰਗ ਵਿਅਕਤੀਆਂ ਦੇ ਸਵੇਰ ਦੀ ਸੈਰ ''ਤੇ ਰੋਕ ਲਗਾਉਣ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜਸਟਿਸ ਮਨਮੋਹਨ ਦੀ ਬੈਂਚ ਨੇ ਜੇ.ਐੱਨ.ਯੂ. ਦੇ ਕੁਲਪਤੀ ਨੂੰ ਇਹ ਫੈਸਲਾ ਰੱਦ ਕਰਦੇ ਹੋਏ ਇਸ ਦਾ ਕਾਰਨ ਪੁੱਛਿਆ ਹੈ। ਕੋਰਟ ਦਾ ਕਹਿਣਾ ਹੈ ਕਿ ਜੇ.ਐੱਨ.ਯੂ. 4 ਹਫਤਿਆਂ ''ਚ ਦੱਸੇ ਕਿ ਉਸ ਨੇ ਇਹ ਰੋਕ ਕਿਸ ਆਧਾਰ ''ਤੇ ਲਾਈ ਹੈ? 
ਪਟੀਸ਼ਨਕਰਤਾ ਨੇ ਕੋਰਟ ''ਚ ਪੇਸ਼ ਆਪਣੀ ਪਟੀਸ਼ਨ ''ਚ ਕਿਹਾ ਕਿ ਜੇ.ਐੱਨ.ਯੂ. ਪ੍ਰਸ਼ਾਸਨ ਨੇ 10 ਫਰਵਰੀ ਨੂੰ ਕੈਂਪਸ ''ਚ ਬਜ਼ੁਰਗ ਲੋਕਾਂ ਦੀ ਸੈਰ ''ਤੇ ਰੋਕ ਲਾ ਦਿੱਤੀ ਹੈ, ਜਦੋਂ ਕਿ ਨੇੜੇ-ਤੇੜੇ ਦੇ ਬਜ਼ੁਰਗ ਲੋਕ ਸਾਲ 1989 ਤੋਂ ਇੱਥੇ ਸਵੇਰ ਦੀ ਸੈਰ ''ਤੇ ਆਉਂਦੇ ਹਨ। ਪਟੀਸ਼ਨਕਰਤਾ ਨੇ ਕਿਹਾ ਕਿ ਕੈਂਪਸ ''ਚ ਉਨ੍ਹਾਂ ਨੂੰ ਚੰਗੀ ਹਵਾ ਮਿਲਦੀ ਹੈ ਪਰ ਕੈਂਪਸ ਵੱਲੋਂ ਸਾਨੂੰ ਸਾਫ ਹਵਾ ''ਚ ਸਾਹ ਲੈਣ ਲਈ ਅਸਿੱਧੇ ਰੂਪ ਤੋਂ ਇਨਕਾਰ ਕੀਤਾ ਜਾ ਰਿਹਾ ਹੈ।


Disha

News Editor

Related News