''ਪ੍ਰੀਖਿਆ ''ਤੇ ਚਰਚਾ'' ਲਈ 2 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਕਰਵਾਇਆ ਰਜਿਸਟਰੇਸ਼ਨ : PM ਮੋਦੀ

Sunday, Jan 28, 2024 - 12:53 PM (IST)

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 'ਪ੍ਰੀਖਿਆ 'ਤੇ ਚਰਚਾ' ਸਿੱਖਿਆ ਅਤੇ ਪ੍ਰੀਖਿਆ ਨਾਲ ਸੰਬੰਧਤ ਕਈ ਮੁੱਦਿਆਂ 'ਤੇ ਗੱਲਬਾਤ ਕਰਨ ਦਾ ਇਕ ਬਹੁਤ ਚੰਗਾ ਮਾਧਿਅਮ ਬਣ ਕੇ ਉਭਰਿਆ ਹੈ। ਸ਼੍ਰੀ ਮੋਦੀ ਨੇ ਆਪਣੇ ਮਹੀਨਾਵਾਰ ਪ੍ਰੋਗਰਾਮ 'ਮਨ ਕੀ ਬਾਤ' 'ਚ ਐਤਵਾਰ ਨੂੰ ਕਿਹਾ,''ਕੱਲ੍ਹ 29 ਤਾਰੀਖ਼ ਨੂੰ ਸਵੇਰੇ 11 ਵਜੇ ਅਸੀਂ 'ਪ੍ਰੀਖਿਆ 'ਤੇ ਚਰਚਾ' ਵੀ ਕਰਨਗੇ। 'ਪ੍ਰੀਖਿਆ 'ਤੇ ਚਰਚਾ' ਦਾ ਇਹ 7ਵਾਂ ਐਪੀਸੋਡ ਹੋਵੇਗਾ। ਇਹ ਇਕ ਅਜਿਹਾ ਪ੍ਰੋਗਰਾਮ ਹੈ, ਜਿਸ ਦਾ ਮੈਂ ਹਮੇਸ਼ਾ ਇੰਤਜ਼ਾਰ ਕਰਦਾ ਹਾਂ। ਇਸ ਨਾਲ ਮੈਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਅਤੇ ਮੈਂ ਉਨ੍ਹਾਂ ਦੇ ਪ੍ਰੀਖਿਆ ਸੰਬੰਧੀ ਤਣਾਅ ਨੂੰ ਘੱਟ ਕਰਨ ਦੀ ਵੀ ਕੋਸ਼ਿਸ਼ ਕਰਦਾ ਹਾਂ।''

ਇਹ ਵੀ ਪੜ੍ਹੋ : ਅਯੁੱਧਿਆ 'ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਇਕ ਸੂਤਰ 'ਚ ਬੰਨ੍ਹਿਆ : PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ,''ਪਿਛਲੇ 7 ਸਾਲਾਂ 'ਚ, 'ਪ੍ਰੀਖਿਆ 'ਤੇ ਚਰਚਾ' ਸਿੱਖਿਆ ਅਤੇ ਪ੍ਰੀਖਿਆ ਨਾਲ ਸੰਬੰਧਤ, ਕਈ ਮੁੱਦਿਆਂ 'ਤੇ ਗੱਲਬਾਤ ਕਰਨ ਦਾ ਇਕ ਬਹੁਤ ਚੰਗਾ ਮਾਧਿਅਮ ਬਣ ਕੇ ਉਭਰਿਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਵਾਰ ਸਵਾ 2 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਇਸ ਲਈ ਰਜਿਸਟਰੇਸ਼ਨ ਕਰਵਾਇਆ ਹੈ ਅਤੇ ਆਪਣੇ ਸੁਝਾਅ ਵੀ ਦਿੱਤੇ ਹਨ। ਜਦੋਂ ਅਸੀਂ ਪਹਿਲੀ ਵਾਰ 2018 'ਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਇਹ ਗਿਣਤੀ ਸਿਰਫ਼ 22 ਹਜ਼ਾਰ ਹੀ ਸੀ।'' ਉਨ੍ਹਾਂ ਕਿਹਾ,''ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਅਤੇ ਪ੍ਰੀਖਿਆ ਦੇ ਤਣਾਅ ਬਾਰੇ ਜਾਗਰੂਕਤਾ ਫੈਲਾਉਣ ਲਈ, ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ। ਮੈਂ ਤੁਹਾਨੂੰ ਸਾਰਿਆਂ ਨੂੰ, ਵਿਸ਼ੇਸ਼ ਕਰ ਕੇ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ ਅਪੀਲ ਕਰਾਂਗਾ ਕਿ ਉਹ ਕੱਲ੍ਹ ਰਿਕਾਰਡ ਗਿਣਤੀ 'ਚ ਸ਼ਾਮਲ ਹੋਣ। ਮੈਨੂੰ ਵੀ ਤੁਹਾਡੇ ਨਾਲ ਗੱਲਬਾਤ ਕਰ ਕੇ ਬਹੁਤ ਚੰਗਾ ਲੱਗੇਗਾ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News