ਰਾਜਸਥਾਨ ’ਚ ਗੂੰਜਣਗੀਆਂ ਸ਼ਹਿਨਾਈਆਂ, 10 ਸ਼੍ਰੇਸ਼ਠ ਮਹੂਰਤ ਦੌਰਾਨ ਡੇਢ ਲੱਖ ਵਿਆਹ ਹੋਣ ਦਾ ਅਨੁਮਾਨ

Monday, Oct 31, 2022 - 12:50 PM (IST)

ਰਾਜਸਥਾਨ ’ਚ ਗੂੰਜਣਗੀਆਂ ਸ਼ਹਿਨਾਈਆਂ, 10 ਸ਼੍ਰੇਸ਼ਠ ਮਹੂਰਤ ਦੌਰਾਨ ਡੇਢ ਲੱਖ ਵਿਆਹ ਹੋਣ ਦਾ ਅਨੁਮਾਨ

ਜੈਪੁਰ- ਰਾਜਸਥਾਨ ’ਚ ਦੋ ਸਾਲ ਬਾਅਦ ਹੁਣ ਵਿਆਹਾਂ ਨੇ ਜ਼ੋਰ ਫੜ ਲਿਆ ਹੈ। ਨਵੰਬਰ ਮਹੀਨੇ ਵਿਚ ਕਰੀਬ ਡੇਢ ਲੱਖ ਵਿਆਹ ਹੋਣ ਦਾ ਅਨੁਮਾਨ ਹੈ। ਇਹ ਗਿਣਤੀ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਤੋਂ ਬਾਅਦ ਪਿਛਲੇ ਦੋ ਸਾਲਾਂ ਵਿਚ ਸਭ ਤੋਂ ਵੱਧ ਹੈ। ਇਸ ਸਾਲ ਨਵੰਬਰ-ਦਸੰਬਰ ’ਚ ਵਿਆਹ ਲਈ 10 ਸ਼੍ਰੇਸ਼ਠ ਮਹੂਰਤ ਹਨ। ਇਸ ਸਾਲ ਨਵੰਬਰ ਤੋਂ ਮਾਰਚ ਤੱਕ ਵਿਆਹ ਸੀਜ਼ਨ ਦੌਰਾਨ 3 ਲੱਖ ਵਿਆਹ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ- ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਤਾਰੀਖ ਨੂੰ ਲੱਗੇਗਾ ਪੂਰਨ ਚੰਨ ਗ੍ਰਹਿਣ

ਧੂਮ-ਧਾਮ ਨਾਲ ਵਿਆਹ ਸਮਾਰੋਹਾਂ ਲਈ ਤਿਆਰ ਲੋਕ-

ਮੈਰਿਜ ਇੰਡਸਟਰੀ ਨਾਲ ਜੁੜੇ ਸਭ ਲੋਕ ਕੋਰੋਨਾ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਹਟਣ ’ਤੇ ਉਤਸ਼ਾਹਿਤ ਹਨ। ਉਨ੍ਹਾਂ ਨੂੰ ਇਸ ਵਾਰ ਚੰਗੇ ਕਾਰੋਬਾਰ ਦੀ ਉਮੀਦ ਹੈ। ਰਾਜਸਥਾਨ ਟੈਂਟ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਜਿੰਦਲ ਨੇ ਕਿਹਾ ਕਿ ਲੋਕ ਹੁਣ ਪਹਿਲਾਂ ਵਾਂਗ ਪੂਰੇ ਧੂਮ-ਧਾਮ ਨਾਲ ਵਿਆਹ ਸਮਾਰੋਹਾਂ ਲਈ ਤਿਆਰ ਹਨ। ਵਿਆਹਾਂ ਦਾ ਸੀਜ਼ਨ 4 ਨਵੰਬਰ ਦੇ ਸ਼ੁਭ ਮੌਕੇ ਤੋਂ ਸ਼ੁਰੂ ਹੋਵੇਗਾ। ਲੋਕਾਂ ਨੇ ਵਿਆਹ ਦੀਆਂ ਰਸਮਾਂ ਲਈ ਹੋਟਲ, ਰਿਜ਼ਾਰਟ ਅਤੇ ਫਾਰਮ ਹਾਊਸ ਬੁੱਕ ਕਰਵਾਏ ਹਨ। 

ਇਹ ਵੀ ਪੜ੍ਹੋ- ਸੁਰਖੀਆਂ ’ਚ ਮੇਰਠ ਦਾ ‘ਬਾਹੂਬਲੀ ਸਮੋਮਾ’; 8 ਕਿਲੋ ਵਜ਼ਨ, 3 ਕਾਰੀਗਰਾਂ ਨੇ 5 ਘੰਟਿਆ ’ਚ ਬਣਾਇਆ

ਇਸ ਵਾਰ ਮੈਰਿਜ ਪੈਲਸਾਂ ’ਚ ਬੁਕਿੰਗ ਵਧੇਰੇ

ਪਿਛਲੇ ਸਾਲ ਨਵੰਬਰ ਵਿਚ ਰਾਜਸਥਾਨ ’ਚ 40 ਤੋਂ 50 ਹਜ਼ਾਰ ਹੀ ਵਿਆਹ ਹੋਏ ਸਨ। ਰਾਜਸਥਾਨ ’ਚ 13,000 ਤੋਂ ਵੱਧ ਮੈਰਿਜ ਪੈਲਸ ਹਨ। ਜਿੰਦਲ ਨੇ ਦੱਸਿਆ ਕਿ ਟੈਂਟ ਡੀਲਰਾਂ ਤੋਂ ਲੈ ਕੇ ਕੇਟਰਿੰਗ ਸਰਵਿਸ ਪ੍ਰੋਵਾਈਡਰ, ਫਲਾਵਰ ਡੈਕੋਰੇਟਰ, ਬੈਂਡ ਪਾਰਟੀ ਮੈਂਬਰ, ਇਵੈਂਟ ਪਲੈਨਰ, ਫੋਟੋਗ੍ਰਾਫਰ ਅਤੇ ਕੋਰੀਓਗ੍ਰਾਫਰ ਸਮੇਤ ਲਗਭਗ 6 ਲੱਖ ਲੋਕ ਵਿਆਹ ਉਦਯੋਗ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹੋਏ ਹਨ। ਸਾਲ 2020 ਅਤੇ 2021 ਬਹੁਤ ਔਖੇ ਬੀਤੇ ਕਿਉਂਕਿ ਸੀਮਤ ਗਿਣਤੀ ਵਿਚ ਹੀ ਵਿਆਹ ਹੋਏ ਸਨ। ਇਸ ਵਾਰ ਬੁਕਿੰਗ ਬਹੁਤ ਜ਼ਿਆਦਾ ਹੈ। ਜ਼ਿਆਦਾਤਰ ਮੈਰਿਜ ਹਾਲ ਅਤੇ ਵੈਡਿੰਗ ਵੈਨਿਊ ਅਗਲੇ 5 ਮਹੀਨਿਆਂ ਲਈ ਬੁੱਕ ਹਨ। 

ਇਹ ਵੀ ਪੜ੍ਹੋ- ਦਿੱਲੀ ਦੀ ਆਬੋ-ਹਵਾ ਹੋਈ ‘ਜ਼ਹਿਰੀਲੀ’, ਸਰਕਾਰ ਨੇ ਪ੍ਰਦੂਸ਼ਣ ਰੋਕਣ ਲਈ ਚੁੱਕਿਆ ਵੱਡਾ ਕਦਮ

ਕੱਪੜਿਆਂ ਦੀ ਵਿਕਰੀ ’ਚ ਵੀ ਆਈ ਤੇਜ਼ੀ-

ਇਸ ਵਾਰ ਰਿਕਾਰਡ ਤੋੜ ਵਿਆਹ ਹੋਣਗੇ। ਵਿਆਹ ਦੇ ਕੱਪੜਿਆਂ ਦੀ ਵਿਕਰੀ ਵਿਚ ਤੇਜ਼ੀ ਆਈ ਹੈ। ਕੱਪੜਾ ਕਾਰੋਬਾਰੀ ਸੁਰੇਸ਼ ਸੈਨੀ ਨੇ ਦੱਸਿਆ ਕਿ ਇਸ ਵਾਰ ਮਰਦ-ਔਰਤਾਂ ਦੇ ਕੱਪੜਿਆਂ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਲੱਗਭਗ 65 ਫ਼ੀਸਦੀ ਵੱਧ ਹੈ। 


author

Tanu

Content Editor

Related News