ਭਾਰਤ ਨੇ ਬਣਾਇਆ ਵੱਡਾ ਰਿਕਾਰਡ, ਹੁਣ ਤੱਕ ਸਿਹਤਮੰਦ ਹੋਏ 79 ਲੱਖ ਤੋਂ ਜ਼ਿਆਦਾ ਕੋਰੋਨਾ ਮਰੀਜ਼

11/10/2020 7:08:35 PM

ਨਵੀਂ ਦਿੱਲੀ - ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਭਾਰਤ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਰਿਕਵਰੀ ਦਰ 'ਚ ਕ੍ਰਮਵਾਰ ਸੁਧਾਰ ਹੋਣ ਦੇ ਚੱਲਦੇ ਰਿਕਾਰਡ ਮਰੀਜ਼ ਸਿਹਤਮੰਦ ਹੋਏ ਹਨ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਮੁਤਾਬਕ ਭਾਰਤ 'ਚ ਸਿਹਤਮੰਦ ਹੋਏ ਮਰੀਜ਼ਾਂ ਦੀ ਗਿਣਤੀ 79 ਲੱਖ ਪਾਰ ਕਰ ਗਈ ਹੈ, ਜੋ ਦੁਨੀਆ 'ਚ ਰਿਕਵਰ ਹੋਏ ਮਰੀਜ਼ਾਂ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਗਿਣਤੀ ਹੈ। ਪਿਛਲੇ ਹਫ਼ਤੇ ਔਸਤਨ 51,478 ਮਰੀਜ਼ ਨਿੱਤ ਬੀਮਾਰੀ ਤੋਂ ਠੀਕ ਹੋਏ ਹਨ।

ਸਿਹਤ ਸਕੱਤਰ ਮੁਤਾਬਕ ਭਾਰਤ 'ਚ ਹੁਣ ਤੱਕ ਕੁਲ 11.96 ਕਰੋੜ ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੌਰਾਨ ਨਿੱਤ 11 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਗਏ। ਉਥੇ ਹੀ, ਪਿਛਲੇ ਹਫ਼ਤੇ ਦੌਰਾਨ ਰੋਜ਼ਾਨਾ ਪਾਜ਼ੇਟਿਵਿਟੀ ਦਰ 4.2 ਫੀਸਦੀ ਦਰਜ ਕੀਤੀ ਗਈ ਸੀ।

ਸਿਹਤ ਸਕੱਤਰ ਨੇ ਦੱਸਿਆ ਕਿ ਭਾਰਤ 'ਚ ਕੋਰੋਨਾ ਵੈਕਸੀਨ ਪ੍ਰਸ਼ਾਸਨ 'ਤੇ ਰਾਸ਼ਟਰੀ ਮਾਹਰ ਸਮੂਹ ਘਰੇਲੂ ਨਿਰਮਾਤਾਵਾਂ ਅਤੇ ਵਿਦੇਸ਼ੀ ਨਿਰਮਾਤਾਵਾਂ ਸਮੇਤ ਸਾਰੇ ਟੀਕਾ ਨਿਰਮਾਤਾਵਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਸ ਗੱਲਬਾਤ ਦੌਰਾਨ ਅਸੀਂ ਉਨ੍ਹਾਂ ਦੇ ਟੀਕਿਆਂ ਦੇ ਵਿਕਾਸ ਦੀ ਸਥਿਤੀ ਅਤੇ ਰੈਗੂਲੇਟਰੀ ਮਨਜ਼ੂਰੀ ਦੀ ਤਰੱਕੀ 'ਤੇ ਚਰਚਾ ਕੀਤੀ ਗਈ।
 


Inder Prajapati

Content Editor

Related News