ਹੁਣ 2 ਨਹੀਂ, 3  ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ ''ਚ ਵਿਜੇ ਸਰਕਾਰ

Monday, Aug 10, 2026 - 09:01 AM (IST)

ਹੁਣ 2 ਨਹੀਂ, 3  ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ ''ਚ ਵਿਜੇ ਸਰਕਾਰ

ਚੇਨਈ (ਏਜੰਸੀ) - ਤਾਮਿਲਨਾਡੂ ’ਚ ਘਟਦੀ ਕੁੱਲ ਜਣੇਪਾ ਦਰ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਸਿਹਤ ਮੰਤਰੀ ਕੇ. ਜੀ. ਅਰੁਣਰਾਜ ਨੇ ਐਤਵਾਰ ਨੂੰ ਸੰਕੇਤ ਦਿੱਤਾ ਕਿ ਵਧਦੀ ਬਜ਼ੁਰਗ ਆਬਾਦੀ ਨਾਲ ਸਬੰਧਤ ਚੁਣੌਤੀਆਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਵਿਆਹੇ ਜੋੜਿਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਉਤਸ਼ਾਹ ਦੇਣ ’ਤੇ ਵਿਚਾਰ ਕਰ ਸਕਦੀ ਹੈ। ਦੱਖਣ ਭਾਰਤ ਪ੍ਰਸੂਤੀ ਅਤੇ ਇਸਤਰੀ ਰੋਗ ਸੋਸਾਇਟੀ ਦੀ ਛਿਮਾਹੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਅਰੁਣਰਾਜ ਨੇ ਕਿਹਾ ਕਿ ਸੂਬੇ ਦੀ ਕੁੱਲ ਜਣੇਪਾ ਦਰ ਡਿੱਗ ਕੇ 1.4 ਤੋਂ ਵੀ ਹੇਠਾਂ ਚਲੀ ਗਈ ਹੈ, ਜਦਕਿ ਆਬਾਦੀ ਨੂੰ ਸਥਿਰ ਬਣਾਈ ਰੱਖਣ ਲਈ ਇਹ ਦਰ 2.1 ਹੋਣੀ ਚਾਹੀਦੀ ਹੈ।

ਪੜ੍ਹੋ ਇਹ ਵੀ - ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ, ਇੰਟਰਨੈੱਟ 'ਤੇ ਛਿੱੜੀ ਬਹਿਸ

ਉਨ੍ਹਾਂ ਕਿਹਾ ਕਿ ਸੂਬੇ ਦੀ ਲੱਗਭਗ 16 ਫੀਸਦੀ ਆਬਾਦੀ 60 ਸਾਲ ਤੋਂ ਵੱਧ ਉਮਰ ਦੀ ਹੈ ਅਤੇ ਇਹ ਆਬਾਦੀ ਬਦਲਾਅ ਜਨਤਕ ਸਿਹਤ ਲਈ ਵੱਡੀ ਚੁਣੌਤੀ ਹੈ। ਅਰੁਣਰਾਜ ਨੇ ਕਿਹਾ, ‘‘ਸਾਨੂੰ ਦੱਸਿਆ ਗਿਆ ਹੈ ਕਿ ਆਂਧਰਾ ਪ੍ਰਦੇਸ਼ ਵਰਗੇ ਸਥਾਨਾਂ ’ਚ ਅਜਿਹੀਆਂ ਸਰਕਾਰੀ ਯੋਜਨਾਵਾਂ ਹਨ, ਜਿਨ੍ਹਾਂ ਤਹਿਤ ਜੋੜਿਆਂ ਨੂੰ ਤੀਜਾ ਬੱਚਾ ਪੈਦਾ ਕਰਨ ਲਈ ਉਤਸ਼ਾਹ ਦਿੱਤਾ ਜਾਂਦਾ ਹੈ। ਇਸ ਲਈ ਭਵਿੱਖ ’ਚ ਇੱਥੇ ਵੀ ਯਕੀਨੀ ਤੌਰ ’ਤੇ ਅਜਿਹੀਆਂ ਯੋਜਨਾਵਾਂ ਹੋ ਸਕਦੀਆਂ ਹਨ।’’ ਹਾਲਾਂਕਿ, ਸਰਕਾਰ ਨੇ ਅਜੇ ਤੱਕ ਅਜਿਹੀ ਕੋਈ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ।

ਪੜ੍ਹੋ ਇਹ ਵੀ - 9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ

ਦੂਜੇ ਪਾਸੇ ਮੰਤਰੀ ਦਾ ਬਿਆਨ ਸਿਰਫ਼ ਇਸ ਸੰਭਾਵਨਾ ਵੱਲ ਇਸ਼ਾਰਾ ਕਰਦਾ ਹੈ ਕਿ ਰਾਜ ਘਟਦੀ ਜਨਮ ਦਰ ਨਾਲ ਨਜਿੱਠਣ ਲਈ ਰਵਾਇਤੀ ਨੀਤੀਆਂ ਤੋਂ ਪਰੇ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ। ਘੱਟ ਜਨਮ ਦਰ ਅਤੇ ਬਜ਼ੁਰਗ ਆਬਾਦੀ ਦੇ ਵਧਦੇ ਅਨੁਪਾਤ ਦਾ ਭਵਿੱਖ ਵਿੱਚ ਕੰਮ ਕਰਨ ਵਾਲੀ ਆਬਾਦੀ 'ਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ। ਆਉਣ ਵਾਲੇ ਸਾਲਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਆਉਣ ਦੀ ਉਮੀਦ ਹੈ ਅਤੇ ਬਜ਼ੁਰਗਾਂ ਲਈ ਸਿਹਤ ਅਤੇ ਸਮਾਜਿਕ ਸੁਰੱਖਿਆ ਦੀ ਜ਼ਰੂਰਤ ਵਧਣ ਦੀ ਉਮੀਦ ਹੈ। ਇਹੀ ਕਾਰਨ ਹੈ ਕਿ ਸਰਕਾਰ ਹੁਣ ਇਸ ਬਦਲਾਅ ਨੂੰ ਇੱਕ ਵੱਡੀ ਜਨਤਕ ਸਿਹਤ ਚੁਣੌਤੀ ਵਜੋਂ ਦੇਖ ਰਹੀ ਹੈ।

ਪੜ੍ਹੋ ਇਹ ਵੀ - ਨਸ਼ੇ 'ਚ ਲੜਖੜਾਉਂਦੇ ਤੇ ਡਿੱਗਦੇ ਹੋਏ ਦਿਖਾਈ ਦਿੱਤੇ ਦੋ ਨੌਜਵਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News