ਪੁਲਾੜ ’ਚ ਮੌਜੂਦ ਮਲਬੇ ਨੇ ਵਧਾਈ ਇਸਰੋ ਦੀ ਚਿੰਤਾ, ਖ਼ਤਰੇ ’ਚ 20 ਭਾਰਤੀ ਉਪਗ੍ਰਹਿ

Thursday, Aug 06, 2026 - 06:55 AM (IST)

ਪੁਲਾੜ ’ਚ ਮੌਜੂਦ ਮਲਬੇ ਨੇ ਵਧਾਈ ਇਸਰੋ ਦੀ ਚਿੰਤਾ, ਖ਼ਤਰੇ ’ਚ 20 ਭਾਰਤੀ ਉਪਗ੍ਰਹਿ

ਨਵੀਂ ਦਿੱਲੀ (ਏਜੰਸੀ) : ਸਰਕਾਰ ਨੇ ਬੁੱਧਵਾਰ ਲੋਕ ਸਭਾ ਨੂੰ ਸੂਚਿਤ ਕੀਤਾ ਕਿ ਧਰਤੀ ਦੇ ਹੇਠਲੇ ਪੰਧ (ਲੋਅ ਅਰਥ ਆਰਬਿਟ) ’ਚ ਮੌਜੂਦ 22 ਭਾਰਤੀ ਉਪਗ੍ਰਹਿਆਂ ’ਚੋਂ 20 ਦੇ ਪੁਲਾੜ ’ਚ ਮੌਜੂਦ ਮਲਬੇ ਨਾਲ ਟਕਰਾਉਣ ਦਾ ਭਾਰੀ ਖਤਰਾ ਹੈ। ਕੇਂਦਰੀ ਪ੍ਰਿਥਵੀ ਵਿਗਿਆਨ ਮੰਤਰੀ ਜਤਿੰਦਰ ਸਿੰਘ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਕਿਹਾ ਕਿ ਧਰਤੀ ਦੇ ਹੇਠਲੇ ਪੰਧ (2,000 ਕਿਲੋਮੀਟਰ ਤੋਂ ਘੱਟ ਉਚਾਈ) ’ਚ ਉਪਗ੍ਰਹਿਾਂ ਦੇ ਟਕਰਾਉਣ ਦਾ ਵੱਡਾ ਖਤਰਾ ਹੈ ਕਿਉਂਕਿ ਉਸ ਖੇਤਰ ’ਚ ਪੁਲਾੜੀ ਮਲਬਾ ਬਹੁਤ ਹੈ। ਇਸ ਸਾਲ ਹੁਣ ਤੱਕ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਉਪਗ੍ਰਹਿਆਂ ਨੂੰ ਟਕਰਾਉਣ ਤੋਂ ਬਚਾਉਣ ਲਈ 9 ਵਾਰ ਉਪਗ੍ਰਹਿਆਂ ਦੇ ਗ੍ਰਹਿ ਪੰਧ ’ਚ ਤਬਦੀਲੀ ਕੀਤੀ ਹੈ। 2025 ਵਿੱਚ, ਇਹ ਗਿਣਤੀ 20 ਸੀ।

ਇਹ ਵੀ ਪੜ੍ਹੋ: ਬੰਗਲਾਦੇਸ਼ ਦੇ ਸਾਬਕਾ ਕਪਤਾਨ ਦੇ ਘਰ 'ਤੇ ਸੁੱਟਿਆ ਪੈਟਰੋਲ ਬੰਬ, ਸ਼ੇਖ ਹਸੀਨਾ ਦੀ ਪ੍ਰੈੱਸ ਕਾਨਫਰੰਸ 'ਚ ਹੋਏ ਸਨ ਸ਼ਾਮਲ

ਟੱਕਰ ਤੋਂ ਬਚਣ ਦੇ ਅਭਿਆਸ ਨੂੰ ‘ਕਾਲੀਜਨ ਅਵਾਇਡੈਂਸ ਸੈਨਿਊਵਰ’ ਕਿਹਾ ਜਾਂਦਾ ਹੈ, ਜੋ ਇਕ ਪਹਿਲਾਂ ਤੋਂ ਯੋਜਨਾਬੱਧ ਆਰਬਿਟਲ ਸਮਾਯੋਜਨ ਹੈ ਜਿਸ ਨੂੰ ਸੰਚਾਲਕ ਕਿਸੇ ਹੋਰ ਵਸਤੂ ਜਾਂ ਪੁਲਾੜ ਦੇ ਮਲਬੇ ਨਾਲ ਟੱਕਰਾਉਣ ਤੋਂ ਬਚਾਉਂਦੇ ਹਨ। ਜਤਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਭਾਰਤ ਪੁਲਾੜ ਦੇ ਮਲਬੇ ਦੇ ਪ੍ਰਬੰਧਨ ਨਾਲ ਸਬੰਧਤ ਕੌਮਾਂਤਰੀ ਸਹਿਯੋਗ ਪ੍ਰਬੰਧਾਂ ’ਚ ਸਰਗਰਮੀ ਨਾਲ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News