ਹੁਣ ਅਮੇਠੀ ’ਚ ਵੀ ਬਣਨਗੀਆਂ ਏ.ਕੇ.- ਅਸਾਲਟ ਰਾਈਫਲਾਂ, ਕੇਂਦਰ ਨੇ ਦਿੱਤੀ ਪ੍ਰਵਾਨਗੀ

Sunday, Dec 05, 2021 - 11:23 AM (IST)

ਨਵੀਂ ਦਿੱਲੀ,(ਭਾਸ਼ਾ)– ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲੇ ’ਚ ਕੋਰਵਾ ਵਿਖੇ 5 ਲੱਖ ਤੋਂ ਵੱਧ ਏ. ਕੇ. 203 ਅਸਾਲਟ ਰਾਈਫਲਾਂ ਦੇ ਵਿਨਿਰਮਾਣ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਇਸ ਨੂੰ ਰੱਖਿਆ ਉਤਪਾਦਨ ਵਿਚ ਸਵੈ-ਨਿਰਭਰਤਾ ਨੂੰ ਹੱਲਾਸ਼ੇਰੀ ਦੇਣ ਦਾ ਵੱਡਾ ਯਤਨ ਦੱਸਿਆ ਹੈ।

ਸੂਤਰਾਂ ਨੇ ਸ਼ਨੀਵਾਰ ਕਿਹਾ ਕਿ ਉੱਤਰ ਪ੍ਰਦੇਸ਼ ਭਾਰਤ ਦਾ ਰੱਖਿਆ ਵਿਨਿਰਮਾਣ ਕੇਂਦਰ ਬਣਨ ਦੀ ਰਾਹ ’ਤੇ ਹੈ। ਇਹ ਰੱਖਿਆ ਵਸੂਲੀ ’ਚ ਖਰੀਦ (ਕੌਮਾਂਤਰੀ) ਤੋਂ ‘ਮੇਕ ਇੰਨ ਇੰਡੀਆ’ ਤੱਕ ਦੇ ਸਫਰ ’ਚ ਲਗਾਤਾਰ ਹੁੰਦੀ ਵੱਡੀ ਤਬਦੀਲੀ ਨੂੰ ਦਰਸਾਉਂਦਾ ਹੈ। ਇਹ ਯਤਨ ਰੂਸ ਨਾਲ ਭਾਈਵਾਲੀ ਅਧੀਨ ਕੀਤਾ ਜਾਏਗਾ। ਇਹ ਰੱਖਿਆ ਖੇਤਰ ’ਚ ਦੋਵਾਂ ਦੇਸ਼ਾਂ ਦਰਮਿਆਨ ਡੂੰਘੀ ਹੁੰਦੀ ਭਾਈਵਾਲੀ ਨੂੰ ਵੀ ਦਰਸਾਉਂਦਾ ਹੈ।

ਦੱਸਿਆ ਜਾਂਦਾ ਹੈ ਕਿ ਇਹ ਯੋਜਨਾ ਵੱਖ-ਵੱਖ ਛੋਟੇ, ਦਰਮਿਆਨੇ ਅਤੇ ਸੂਖਮ ਉਦਯੋਗਾਂ ਨੂੰ ਕੱਚੇ ਮਾਲ ਦੀ ਸਪਲਾਈ ਦੇ ਮੌਕੇ ਪ੍ਰਦਾਨ ਕਰੇਗੀ। 7.62x39 ਐੱਮ. ਐੱਮ. ਕੈਲੀਬਰ ਏ. ਕੇ. 203 ਰਾਈਫਲ 30 ਸਾਲ ਪਹਿਲਾਂ ਸ਼ਾਮਲ ਫੌਜ ’ਚ ਇੰਸਾਸ ਰਾਈਫਲ ਦੀ ਥਾਂ ਲਵੇਗੀ। ਏ. ਕੇ. 203 ਅਸਾਲਟ ਰਾਈਫਲ 300 ਮੀਟਰ ਦੀ ਰੇਂਜ ਨਾਲ ਹਲਕੀ, ਮਜ਼ਬੂਤ ਅਤੇ ਪ੍ਰਮਾਣਿਤ ਤਕਨੀਕ ਨਾਲ ਆਸਾਨੀ ਨਾਲ ਵਰਤੋਂ ਵਿਚ ਲਿਆਂਦੀ ਜਾ ਸਕਣ ਵਾਲੀ ਆਧੁਨਿਕ ਅਸਾਲਟ ਰਾਈਫਲ ਹੈ।


Rakesh

Content Editor

Related News