ਬਲੈਕ ਫੰਗਸ : ਐਮਫੋਟੇਰਿਸਿਨ-ਬੀ ਦੇ 12 ਹਜ਼ਾਰ ਤੋਂ ਵੱਧ ਟੀਕੇ ਵਿਸ਼ੇਸ਼ ਜਹਾਜ਼ ਰਾਹੀਂ ਪਹੁੰਚੇ ਇੰਦੌਰ

Friday, Jun 04, 2021 - 04:47 PM (IST)

ਇੰਦੌਰ- ਬਲੈਕ ਫੰਗਸ (ਮਿਊਕਰਮਾਈਕੋਸਿਸ) ਦੇ ਇਲਾਜ 'ਚ ਇਸਤੇਮਾਲ ਹੋਣ ਵਾਲੇ ਐਮਫੋਟੇਰਿਸਿਨ-ਬੀ ਦੇ 12 ਹਜ਼ਾਰ ਤੋਂ ਜ਼ਿਆਦਾ ਟੀਕੇ ਸ਼ੁੱਕਰਵਾਰ ਨੂੰ ਵਿਸ਼ੇਸ਼ ਜਹਾਜ਼ ਤੋਂ ਇੰਦੌਰ ਪਹੁੰਚੇ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਦਾ ਸਾਹ ਲਿਆ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ 'ਚ ਇਸ ਜੀਵਨ ਰੱਖਿਅਕ ਟੀਕੇ ਦੀ ਵੱਡੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਸੀ। ਇੰਦੌਰ ਡਵੀਜ਼ਨ ਦੇ ਕਮਿਸ਼ਨਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਐਮਫੋਟੇਰਿਸਿਨ-ਬੀ ਦੇ 12,240 ਟੀਕਿਆਂ ਦੀ ਖੇਪ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਿਰਦੇਸ਼ 'ਤੇ ਹਿਮਾਚਲ ਪ੍ਰਦੇਸ਼ ਦੇ ਬੱਦੀ ਦੀ ਇਕ ਦਵਾਈ ਇਕਾਈ ਤੋਂ ਖਰੀਦੀ ਗਈ ਹੈ।

ਸ਼ਰਮਾ ਨੇ ਦੱਸਿਆ ਕਿ ਇਸ ਖੇਪ ਨੂੰ ਜਲਦ ਤੋਂ ਜਲਦ ਇੰਦੌਰ ਲਿਆਉਣ ਲਈ ਕੁਝ ਸਰਕਾਰੀ ਅਫ਼ਸਰਾਂ ਨੂੰ ਬੱਦੀ ਭੇਜਿਆ ਗਿਆ ਸੀ। ਉਨ੍ਹਾਂ ਨੇ ਦੱਸਿਆ,''ਉਮੀਦ ਹੈ ਕਿ ਸਾਨੂੰ ਅਗਲੇ 2-3 ਦਿਨਾਂ ਅੰਦਰ ਐਮਫੋਟੇਰਿਸਿਨ-ਬੀ ਦੇ 12 ਹਜ਼ਾਰ ਟੀਕਿਆਂ ਦੀ ਇਕ ਹੋਰ ਖੇਪ ਮਿਲ ਜਾਵੇਗੀ।'' ਐਮਫੋਟੇਰਿਸਿਨ-ਬੀ ਟੀਕੇ ਦੀ ਖੇਪ ਸ਼ੁੱਕਰਵਾਰ ਨੂੰ ਇੱਥੇ ਪਹੁੰਚਣ ਦੇ ਸਮੇਂ ਸੂਬੇ ਦੇ ਜਲ ਸਰੋਤ ਮੰਤਰੀ ਅਤੇ ਇੰਦੌਰ ਜ਼ਿਲ੍ਹੇ ਦੇ ਇੰਚਾਲਜ ਤੁਲਸੀਰਾਮ ਸਿਲਾਵਟ ਵੀ ਸਥਾਨਕ ਦੇਵੀ ਅਹਿਲਆਬਾਈ ਹੋਲਕਰ ਹਵਾਈ ਅੱਡੇ 'ਤੇ ਮੌਜੂਦ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਅਤੇ ਨਿੱਜੀ ਖੇਤਰ ਦੇ ਸਥਾਨਕ ਹਸਪਤਾਲਾਂ 'ਚ ਫਿਲਹਾਲ ਬਲੈਕ ਫੰਗਸ ਦੇ 500 ਤੋਂ ਜ਼ਿਆਦਾ ਮਰੀਜ਼ ਦਾਖ਼ਲ ਹਨ। ਇਨ੍ਹਾਂ 'ਚੋਂ ਇੰਦੌਰ ਸਮੇਤ ਸੂਬੇ ਦੇ 16 ਜ਼ਿਲ੍ਹਿਆਂ ਦੇ ਮਰੀਜ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ ਕਰੀਬ 95 ਫੀਸਦੀ ਮਰੀਜ਼ ਅਜਿਹੇ ਹਨ, ਜੋ ਕੋਰੋਨਾ ਸੰਕਰਮਣ ਤੋਂ ਮੁਕਤ ਹੋਣ ਤੋਂ ਬਾਅਦ ਬਲੈਕ ਫੰਗਸ ਦੀ ਜਕੜ 'ਚ ਆ ਗਏ।


DIsha

Content Editor

Related News