ਏਅਰ ਸ਼ੋਅ 'ਚ 100 ਤੋਂ ਵੱਧ ਏਅਰਕ੍ਰਾਫਟ ਲੈਣਗੇ ਹਿੱਸਾ, ਰਾਫੇਲ ਦੀ ਦਹਾੜ ਨਾਲ ਗੂੰਜੇਗਾ ਆਸਮਾਨ

Wednesday, Oct 04, 2023 - 11:56 AM (IST)

ਏਅਰ ਸ਼ੋਅ 'ਚ 100 ਤੋਂ ਵੱਧ ਏਅਰਕ੍ਰਾਫਟ ਲੈਣਗੇ ਹਿੱਸਾ, ਰਾਫੇਲ ਦੀ ਦਹਾੜ ਨਾਲ ਗੂੰਜੇਗਾ ਆਸਮਾਨ

ਪ੍ਰਯਾਗਰਾਜ- ਪ੍ਰਯਾਗਰਾਜ 'ਚ 8 ਅਕਤੂਬਰ ਨੂੰ ਏਅਰ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਲਈ ਸੰਗਮ ਨੂੰ ਸੁੰਦਰ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਦੇ ਨਜ਼ਰੀਏ ਤੋਂ ਫੌਜ ਨੇ 3 ਅਕਤੂਬਰ ਤੋਂ 8 ਅਕਤੂਬਰ ਤੱਕ ਸੰਗਮ ਅਤੇ ਆਸਪਾਸ ਦੇ ਇਲਾਕਿਆਂ 'ਚ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ 'ਤੇ ਪਾਬੰਦੀ ਲਗਾ ਦਿੱਤੀ ਹੈ।
ਏਅਰ ਸ਼ੋਅ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੋਮਵਾਰ ਨੂੰ ਸਾਈਕਲ ਰੈਲੀ ਨਾਲ ਸੰਗਮ ਪਹੁੰਚੇ ਏਅਰ ਮਾਰਸ਼ਲ ਆਰਜੀਕੇ ਕਪੂਰ ਨੇ ਕਿਹਾ ਕਿ ਇਹ ਏਅਰ ਸ਼ੋਅ ਸ਼ਾਨਦਾਰ ਹੋਵੇਗਾ, ਕਿਉਂਕਿ ਇਸ 'ਚ ਰਾਫੇਲ ਸਮੇਤ 100 ਤੋਂ ਵੱਧ ਜਹਾਜ਼ ਇਸ ਵਿੱਚ ਆਪਣੀ ਤਾਕਤ ਦਿਖਾਉਣਗੇ।

ਇਹ ਵੀ ਪੜ੍ਹੋ-  ਸਵੱਛਤਾ ਮੁਹਿੰਮ: PM ਮੋਦੀ ਨੇ ਵੀ ਚੁੱਕਿਆ ਝਾੜੂ, ਪਾਰਕ 'ਚ ਕੀਤੀ ਸਾਫ਼-ਸਫਾਈ
100 ਤੋਂ ਵੱਧ ਜਹਾਜ਼ ਆਪਣੀ ਤਾਕਤ ਦਿਖਾਉਣਗੇ
ਏਅਰ ਮਾਰਸ਼ਲ ਕਪੂਰ ਨੇ ਕਿਹਾ ਕਿ ਇਸ ਸਾਲ ਹਵਾਈ ਸੈਨਾ ਆਪਣੀ ਸਥਾਪਨਾ ਦਾ 91ਵਾਂ ਸਾਲ ਪੂਰਾ ਕਰ ਰਹੀ ਹੈ। ਇਸ ਲਈ 8 ਅਕਤੂਬਰ ਨੂੰ ਸੰਗਮ ਇਲਾਕੇ 'ਚ ਏਅਰ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, 'ਪਹਿਲਾਂ ਏਅਰ ਸ਼ੋਅ ਹਿੰਡਨ (ਗਾਜ਼ੀਆਬਾਦ) 'ਚ ਹੁੰਦਾ ਸੀ, ਜਿੱਥੇ ਸਿਰਫ਼ ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੇ ਲੋਕ ਹੀ ਇਸ ਨੂੰ ਦੇਖ ਸਕਦੇ ਸਨ। ਪਰ ਇਸ ਵਾਰ ਅਸੀਂ ਇਸਨੂੰ ਪ੍ਰਯਾਗਰਾਜ ਵਿੱਚ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਕਿਉਂਕਿ ਸੰਗਮ ਖੇਤਰ ਬਹੁਤ ਵੱਡਾ ਹੈ, ਇਸ ਲਈ ਵੱਡੀ ਗਿਣਤੀ ਵਿੱਚ ਲੋਕ ਇੱਥੇ ਏਅਰ ਸ਼ੋਅ ਦਾ ਆਨੰਦ ਲੈ ਸਕਣਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ਏਅਰ ਸ਼ੋਅ ਲਈ ਸਹੀ ਜਗ੍ਹਾ ਹੈ। ਕਿਉਂਕਿ ਦਰਿਆ ਦੇ ਕੰਢੇ ਇੱਕ ਵੱਡਾ ਮੈਦਾਨ ਹੈ। ਅਜਿਹੇ 'ਚ ਵੱਡੀ ਗਿਣਤੀ 'ਚ ਲੋਕ ਏਅਰ ਸ਼ੋਅ ਦੇਖ ਸਕਦੇ ਹਨ। ਏਅਰ ਸ਼ੋਅ ਵਿੱਚ ਲੜਾਕੂ ਜਹਾਜ਼ ਹਰ ਦਿਸ਼ਾ ਵਿੱਚ ਉੱਡਣਗੇ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸੂਰਜ ਕਿਰਨ ਅਤੇ ਸਾਰੰਗ ਜਹਾਜ਼ ਸੰਗਮ ਤੋਂ ਕਰੀਬ ਦੋ-ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ।

ਇਹ ਵੀ ਪੜ੍ਹੋ-  ਹੁਣ ਬੰਗਲਾਦੇਸ਼ੀ ਔਰਤ ਨੇ ਟੱਪੀ ਸਰਹੱਦ, 3 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਵਿਆਹ ਕਰਾਉਣ ਪੁੱਜੀ ਭਾਰਤ
ਏਅਰ ਸ਼ੋਅ 8 ਅਕਤੂਬਰ ਨੂੰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ
ਇਸ ਏਅਰ ਸ਼ੋਅ ਲਈ ਹਵਾਈ ਸੈਨਾ ਨੇ ਕਿਲਾ ਘਾਟ ਨੇੜੇ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਮ ਖੇਤਰ ਵਿੱਚ ਦਰਸ਼ਕਾਂ ਦੇ ਬੈਠਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਏਅਰ ਸ਼ੋਅ 8 ਅਕਤੂਬਰ ਨੂੰ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕੁਮੈਂਟ ਬਾਕਸ 'ਚ ਦਿਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Aarti dhillon

Content Editor

Related News