ਲਗਾਤਾਰ ਵਧ ਰਿਹੈ ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ, 10 ਤੋਂ ਜ਼ਿਆਦਾ ਸੂਬੇ ਪੂਰੀ ਤਰ੍ਹਾਂ ਬੰਦ
Monday, Mar 23, 2020 - 11:10 AM (IST)
ਨਵੀਂ ਦਿੱਲੀ — ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੇਸ਼ ਦੇ 23 ਸੂਬਿਆਂ 'ਚ ਸੰਕਰਮਿਤ ਮਰੀਜ਼ਾਂ ਦੀ ਸੰੰਖਿਆ 391 ਦੇ ਕਰੀਬ ਪਹੁੰਚ ਗਈ ਹੈ। ਕੋਰੋਨਾ ਦੀ ਚਪੇਟ 'ਚ ਆ ਕੇ ਹੁਣ ਤੱਕ 7 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪਿਛਲੇ ਸਿਰਫ 24 ਘੰਟਿਆਂ ਵਿਚ ਹੀ 50 ਤੋਂ ਵਧ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਤਿੰਨ ਮੌਤਾਂ ਹੋਈਆਂ ਹਨ। ਦਿੱਲੀ, ਰਾਜਸਥਾਨ, ਬਿਹਾਰ, ਪੰਜਾਬ, ਉੱਤਰਾਖੰਡ, ਛੱਤੀਸਗੜ, ਝਾਰਖੰਡ, ਜੰਮੂ-ਕਸ਼ਮੀਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਕਾਰਨ 31 ਤੱਕ ਲਾਕਡਾਊਨ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ 16 ਜ਼ਿਲਿਆਂ ਨੂੰ ਵੀ 25 ਮਾਰਚ ਤਕ ਲਾਕਡਾਊਨ ਕੀਤਾ ਗਿਆ ਹੈ। ਪੰਜਾਬ ਵਿਚ ਕੋਰੋਨਾ ਸੰਕਰਮਿਤ ਲੋਕਾਂ ਦੀ ਸੰਖਿਆ ਵਧ ਕੇ 21 ਹੋ ਗਈ ਹੈ।
CM ਕੇਜਰੀਵਾਲ ਦੀ ਅਪੀਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ ਦੇ ਦੌਰਾਨ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੋਰੋਨਾ ਨੂੰ ਮਿਲ ਕੇ ਹਰਾਵਾਂਗੇ।
आज से दिल्ली में लॉकडाउन शुरू। मेरे दिल्लीवासियों, आपने व्यक्तिगत परेशानी उठाकर पल्यूशन को हराने के लिए Odd Even कर दिखाया। आपने डेंगू के खिलाफ महा अभियान को अपनाया। मुझे विश्वास है Covid-19 से अपने परिवार को बचाने के लिए आप लॉकडाउन में भी अपना सहयोग दे कर इस लड़ाई को जीतेंगे।
— Arvind Kejriwal (@ArvindKejriwal) March 23, 2020
ਇਹ ਵੀ ਪੜ੍ਹੋ : 44 ਪੈਸੇ ਕਮਜ਼ੋਰ ਹੋ ਕੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਿਆ
ਮੈਟਰੋ-ਰੇਲਵੇ-ਬਸ ਸਟੇਸ਼ਨਾਂ 'ਤੇ ਪਸਰਿਆ ਸੰਨਾਟਾ
ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ 31 ਮਾਰਚ ਤੱਕ ਸਾਰੀਆਂ ਯਾਤਰੀ ਟ੍ਰੇਨਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਨੇ ਦੱਸਿਆ ਕਿ ਸਾਰੀਆਂ ਲੰਮੀ ਦੂਰੀ ਦੀਆਂ ਟ੍ਰੇਨਾਂ, ਐਕਸਪ੍ਰੈਸ ਅਤੇ ਇੰਟਰਸਿਟੀ ਟ੍ਰੇਨਾਂ(ਪ੍ਰੀਮੀਅਮ ਟ੍ਰੇਨਾਂ) ਦਾ ਸੰਚਾਲਨ 31 ਮਾਰਚ ਦੀ ਰਾਤ 12 ਵਜੇ ਤੱਕ ਬੰਦ ਰਹੇਗਾ। ਰੇਲਵੇ ਵਿਭਾਗ ਮੁਤਾਬਕ 31 ਮਾਰਚ ਮਾਲ ਗੱਡੀਆਂ ਹੀ ਚੱਲਣਗੀਆਂ। ਇਸ ਦੇ ਨਾਲ ਹੀ ਡੀ.ਐਮ.ਆਰ.ਸੀ. ਮੁਤਾਬਕ ਸੋਮਵਾਰ ਨੂੰ ਸਾਰੀਆਂ ਲਾਈਨਾਂ 'ਚ ਮੈਟਰੋ ਸਵੇਰੇ 6 ਵਜੇ ਤੋਂ 8 ਵਜੇ ਤੱਕ 20 ਮਿੰਟ ਦੇ ਫਰਕ ਨਾਲ ਚਲਣਗੀਆਂ। ਇਸ ਦੌਰਾਨ ਸਿਰਫ ਹਸਪਤਾਲ, ਫਾਇਰ ਬ੍ਰਿਗੇਡ, ਇਲੈਕਟ੍ਰਿਸਿਟੀ ਅਤੇ ਪੁਲਸ ਵਰਗੀਆਂ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਹੀ ਮੈਟਰੋ ਵਿਚ ਯਾਤਰਾ ਕਰਨ ਦਿੱਤੀ ਜਾਵੇਗੀ। ਇਨ੍ਹਾਂ ਲੋਕਾਂ ਨੂੰ ਆਈ.ਡੀ. ਕਾਰਡ ਦਿਖਾਉਣ 'ਤੇ ਹੀ ਮੈਟਰੋ ਸਟੇਸ਼ਨਾਂ 'ਚ ਐਂਟਰੀ ਮਿਲੇਗੀ। ਇਸ ਤੋਂ ਬਾਅਦ ਸੋਮਵਾਰ ਨੂੰ ਸਵੇਰੇ 8 ਵਜੇ ਤੋਂ 10 ਵਜੇ ਤੱਕ ਆਮ ਲੋਕ ਮੈਟਰੋ 'ਚ ਯਾਤਰਾ ਕਰ ਸਕਣਗੇ। ਇਸ ਦੌਰਾਨ ਮੈਟਰੋ 'ਚ ਐਂਟਰੀ ਕਰਨ ਲਈ ਆਈ.ਡੀ. ਕਾਰਡ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਬਾਅਦ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਕੋਈ ਮੈਟਰੋ ਸੇਵਾ ਉਪਲੱਬਧ ਨਹੀਂ ਹੋਵੇਗੀ।
35 ਹਜ਼ਾਰ ਲੋਕਾਂ 'ਤੇ ਨਜ਼ਰ
ਕੋਰੋਨਾ ਨੂੰ ਵਧਣ ਤੋਂ ਰੋਕਣ ਲਈ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਵਿਚ ਅਜਿਹੇ 35 ਹਜ਼ਾਰ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਹੜੀ 1 ਮਾਰਚ ਨੂੰ 2020 ਦੇ ਬਾਅਦ ਦੇਸ਼ ਪਰਤੇ ਹਨ ਅਤੇ ਦਿੱਲੀ 'ਚ ਰਹਿ ਰਹੇ ਹਨ ਇਨ੍ਹਾਂ ਸਾਰਿਆਂ ਦਾ 14 ਦਿਨ ਲਈ ਹੋਮ ਕਵਾਰੰਟਾਇਨ 'ਚ ਰਹਿਣਾ ਯਕੀਨੀ ਕੀਤਾ ਜਾਵੇਗਾ। ਇਨ੍ਹਾਂ ਲੋਕਾਂ ਦੇ ਸੰਪਰਕ 'ਚ ਜਿਹੜੇ ਵੀ ਲੋਕ ਆਏ ਉਨ੍ਹਾਂ ਨੂੰ ਵੀ 14 ਦਿਨ ਤੱਕ ਘਰ ਹੀ ਰਹਿਣਾ ਹੋਵੇਗਾ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਅਰਥਵਿਵਸਥਾ ਨੂੰ ਹੋ ਸਕਦੈ 1 ਤੋਂ 2 ਟ੍ਰਿਲੀਅਨ ਡਾਲਰ ਦਾ ਨੁਕਸਾਨ