ਦਿੱਲੀ ''ਚ 6 ਦਿਨਾਂ ਦੇ ਅੰਦਰ ਕੋਵਿਡ-19 ਦੇ 10,000 ਤੋਂ ਜ਼ਿਆਦਾ ਮਾਮਲੇ
Monday, Jun 15, 2020 - 01:33 AM (IST)
ਨਵੀਂ ਦਿੱਲੀ- ਦਿੱਲੀ 'ਚ 6 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਦੇ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੁੱਲ ਪੀੜਤ ਲੋਕਾਂ ਦੀ ਗਿਣਤੀ 41,000 ਤੋਂ ਪਾਰ ਪਹੁੰਚ ਗਈ ਹੈ। ਇਸ ਲਿਹਾਜ਼ ਨਾਲ ਇੱਥੇ ਪ੍ਰਤੀਦਿਨ ਔਸਤ ਨਾਲ 16,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਦਿੱਲੀ ਸਰਕਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ 'ਚ ਇਹ ਤੱਥ ਸਾਹਮਣੇ ਆਏ। ਕੋਰੋਨਾ ਦੇ ਮਾਮਲੇ 20,000 ਤੋਂ 30,000 ਤੱਕ ਪਹੁੰਚਣ 'ਚ 8 ਦਿਨ ਲੱਗੇ ਜਦਕਿ 10,000 ਤੋਂ 20,000 ਤੱਕ ਪਹੁੰਚਣ 'ਚ 13 ਦਿਨ ਲੱਗੇ ਸਨ। 9 ਜੂਨ ਨੂੰ ਕੋਰੋਨਾ ਦੇ ਮਾਮਲੇ 30,000 ਤੋਂ ਪਾਰ ਪਹੁੰਚ ਗਏ ਸਨ ਤੇ 14 ਜੂਨ ਨੂੰ ਕੁੱਲ ਮਾਮਲੇ 40,000 ਹੋ ਜ਼ਿਆਦਾ ਹੋ ਗਏ। ਐਤਵਾਰ ਨੂੰ ਦਿੱਲੀ 'ਚ 2,224 ਨਵੇਂ ਮਾਮਲੇ ਸਾਹਮਣੇ ਆਏ ਜੋ ਇਕ ਦਿਨ 'ਚ ਇੱਥੇ ਆਏ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਕੋਰੋਨਾ ਦੇ ਕੁੱਲ 41,000 ਮਾਮਲੇ ਹੋ ਗਏ ਹਨ ਤੇ ਮ੍ਰਿਤਕਾਂ ਦੀ ਗਿਣਤੀ 1327 'ਤੇ ਪਹੁੰਚ ਗਈ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਜੁਲਾਈ ਮਹੀਨੇ ਦੇ ਆਖਰ ਤੱਕ ਦਿੱਲੀ 'ਚ ਕੋਰੋਨਾ ਦੇ 5.5 ਲੱਖ ਮਾਮਲੇ ਹੋ ਸਕਦੇ ਹਨ।