ਟੀ.ਵੀ. ’ਤੇ ਹੋਣ ਵਾਲੀਆਂ ਚਰਚਾਵਾਂ ਦੂਜੀਆਂ ਚੀਜ਼ਾਂ ਤੋਂ ਕਿਤੇ ਵੱਧ ਫੈਲਾ ਰਹੀਆਂ ਹਨ ਪ੍ਰਦੂਸ਼ਣ : SC

11/17/2021 6:48:47 PM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਟੈਲੀਵਿਜ਼ਨ ਸਮਾਚਾਰ ਚੈਨਲਾਂ ’ਤੇ ਹੋਣ ਵਾਲੀਆਂ ਚਰਚਾਵਾਂ ਦੂਜੀਆਂ ਚੀਜ਼ਾਂ ਤੋਂ ਕਿਤੇ ਵੱਧ ਪ੍ਰਦੂਸ਼ਣ ਫੈਲਾ ਰਹੀਆਂ ਹਨ ਅਤੇ ਅਦਾਲਤ ’ਚ ਸੁਣਵਾਈ ਦੌਰਾਨ ਦਿੱਤੇ ਜਾਣ ਵਾਲੇ ਬਿਆਨਾਂ ਨੂੰ ਸੰਦਰਭ ਤੋਂ ਬਾਹਰ ਇਸਤੇਮਾਲ ਕੀਤਾ ਜਾ ਰਿਹਾ ਹੈ। ਚੀਫ਼ ਜਸਟਿਸ ਐੱਨ.ਵੀ. ਰਮੰਨਾ, ਜੱਜ ਡੀ.ਵਾਈ. ਚੰਦਰਚੂੜ ਅਤੇ ਜੱਜ ਸੂਰੀਆਕਾਂਤ ਦੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਹਰੇਕ ਦਾ ਆਪਣਾ ਏਜੰਡਾ ਹੁੰਦਾ ਹੈ ਅਤੇ ਇਨ੍ਹਾਂ ਬਹਿਸਾਂ ’ਚ ਬਿਆਨਾਂ ਨੂੰ ਸੰਦਰਭ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਬੈਂਚ ਨੇ ਕਿਹਾ,‘‘ਤੁਸੀਂ (ਮੁਕੱਦਮੇਬਾਜ਼) ਕਿਸੇ ਮੁੱਦੇ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ, ਅਸੀਂ ਟਿੱਪਣੀ ਕਰਵਾਉਣਾ ਚਾਹੁੰਦੇ ਹਾਂ ਅਤੇ ਫਿਰ ਉਸ ਨੂੰ ਵਿਵਾਦਪੂਰਨ ਬਣਾਉਂਦੇ ਹਨ, ਇਸ ਤੋਂ ਬਾਅਦ ਸਿਰਫ਼ ਦੋਸ਼ ਲਗਾਉਂਦੇ ਰਹਿੰਦੇ ਹਾਂ।’’ 

ਇਹ ਵੀ ਪੜ੍ਹੋ : ਵਧਦੇ ਪ੍ਰਦੂਸ਼ਣ ’ਤੇ ਹਰਿਆਣਾ ਸਰਕਾਰ ਸਖ਼ਤ, 4 ਜ਼ਿਲ੍ਹਿਆਂ ’ਚ ਬੰਦ ਕੀਤੇ ਸਕੂਲ

ਬੈਂਚ ਨੇ ਕਿਹਾ,‘‘ਟੈਲੀਵਿਜ਼ਨ ਚਰਚਾਵਾਂ ਨਾਲ ਕਿਸੇ ਵੀ ਦੂਜੀ ਚੀਜ਼ ਨਾਲ ਕਿਤੇ ਵੱਧ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ। ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ ਅਤੇ ਕੀ ਮੁੱਦਾ ਹੈ। ਬਿਆਨਾਂ ਦਾ ਸੰਦਰਭ ਤੋਂ ਬਾਹਰ ਇਸਤੇਮਾਲ ਕੀਤਾ ਜਾਂਦਾ ਹੈ। ਹਰ ਕਿਸੇ ਦਾ ਆਪਣਾ ਏਜੰਡਾ ਹੁੰਦਾ ਹੈ। ਅਸੀਂ ਕੋਈ ਮਦਦ ਨਹੀਂ ਕਰ ਸਕਦੇ ਅਤੇ ਅਸੀਂ ਇਸ ਨੂੰ ਕੰਟਰੋਲ ਨਹੀਂ ਕਰ ਸਕਦੇ ਹਾਂ। ਅਸੀਂ ਹੱਲ ਕੱਢਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।’’ ਸੁਪਰੀਮ ਕੋਰਟ ਨੇ ਇਹ ਮੌਖਿਕ ਟਿੱਪਣੀ ਦਿੱਲੀ ਸਰਕਾਰ ਵਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਦੀ ਦਲੀਲ ’ਤੇ ਕੀਤੀ, ਜਿਸ ’ਚ ਕਿਹਾ ਗਿਆ ਸੀ ਕਿ ਪਰਾਲੀ ਸਾੜਨਾ ਹਵਾ ਪ੍ਰਦੂਸ਼ਣ ਦੇ ਕਾਰਕਾਂ ’ਚੋਂ ਇਕ ਹੈ, ਜਿਸ ਦਾ ਹੱਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਮੁੱਦੇ ’ਤੇ ਕੇਂਦਰ ਦੇ ਅੰਕੜਿਆਂ ਦਾ ਹਵਾਲਾ ਦਿੱਤਾ।

ਇਹ ਵੀ ਪੜ੍ਹੋ : ਦਿੱਲੀ-NCR ’ਚ ਪ੍ਰਦੂਸ਼ਣ : ਕੇਂਦਰ ਨੇ ਕਿਹਾ-  ਵਰਕ ਫਰਾਮ ਹੋਮ ਮੁਮਕਿਨ ਨਹੀਂ

ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਟੈਲੀਵਿਜ਼ਨ ’ਤੇ ਚਰਚਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ (ਮੇਹਤਾ) ਹਵਾ ਪ੍ਰਦੂਸ਼ਣ ’ਚ ਪਰਾਲੀ ਸਾੜਨ ਦੇ ਯੋਗਦਾਨ ’ਤੇ ਸੁਪਰੀਮ ਕੋਰਟ ਨੂੰ ਗੁੰਮਰਾਹ ਕੀਤਾ ਸੀ। ਮੇਹਤਾ ਨੇ ਕਿਹਾ,‘‘ਮੈਂ ਵਿਰੁੱਧ ਟੀ.ਵੀ. ਮੀਡੀਆ ’ਤੇ ਕੁਝ ਗੈਰ-ਜ਼ਿੰਮੇਵਾਰ ਅਤੇ ਗਲਤ ਬਿਆਨ ਦੇਖੇ ਕਿ ਮੈਂ ਇਹ ਦਿਖਾ ਕੇ ਪਰਾਲੀ ਸਾੜਨ ’ਤੇ ਸਵਾਲ ’ਤੇ ਅਦਾਲਤ ਨੂੰ ਗੁੰਮਰਾਹ ਕੀਤਾ ਕਿ ਇਸ ਦਾ ਯੋਗਦਾਨ ਸਿਰਫ਼ 4 ਤੋਂ 7 ਫੀਸਦੀ ਹੈ। ਮੈਨੂੰ ਸਪੱਸ਼ਟ ਕਰਨ ਦਿਓ।’’ ਸੁਪਰੀਮ ਕੋਰਟ ਨੇ ਹਾਲਾਂਕਿ ਕਿਹਾ,‘‘ਸਾਨੂੰ ਬਿਲਕੁੱਲ ਵੀ ਗੁੰਮਰਾਹ ਨਹੀਂ ਕੀਤਾ ਗਿਆ ਸੀ। ਤੁਸੀਂ 10 ਫੀਸਦੀ ਕਿਹਾ ਸੀ ਪਰ ਹਲਫਨਾਮੇ ’ਚ ਇਹ ਦੱਸਿਆ ਗਿਆ ਸੀ ਕਿ ਇਹ 30 ਤੋਂ 40 ਫੀਸਦੀ ਹੈ।’’ ਬੈਂਚ ਨੇ ਕਿਹਾ,‘‘ਇਸ ਤਰ੍ਹਾਂ ਦੀ ਆਲੋਚਨਾ ਹੁੰਦੀ ਹੈ, ਜਦੋਂ ਅਸੀਂ ਜਨਤਕ ਅਹੁਦਿਆਂ ’ਤੇ ਹੁੰਦੇ ਹਾਂ। ਅਸੀਂ ਸਪੱਸ਼ਟ ਹਾਂ, ਸਾਡਾ ਵਿਵੇਕ ਸਪੱਸ਼ਟ ਹੈ, ਇਹ ਸਭ ਭੁੱਲ ਜਾਓ। ਇਸ ਤਰ੍ਹਾਂ ਦੀਆਂ ਆਲੋਚਨਾਵਾਂ ਹੁੰਦੀਆਂ ਰਹਿੰਦੀਆਂ ਹਨ। ਸਾਡਾ ਵਿਵੇਕ ਸਪੱਸ਼ਟ ਹੈ ਅਤੇ ਅਸੀਂ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਹਾਂ।’’

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News