ਹੁਨਰਮੰਦ ਭਾਰਤੀਆਂ ਨੂੰ ਅਮਰੀਕਾ ਦਿੰਦੈ ਵਧੇਰੇ ਮੌਕੇ : ਅਮਰੀਕੀ ਕੌਂਸਲ ਜਨਰਲ
Sunday, Aug 05, 2018 - 02:01 PM (IST)

ਮੁੰਬਈ/ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਜਿਥੇ ਇਕ ਪਾਸੇ ਐਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਔਖਾ ਕਰਨ ਵੱਚ ਲੱਗਾ ਹੋਇਆ ਹੈ, ਉਥੇ ਹੀ ਮੁੰਬਈ ਵਿਚ ਅਮਰੀਕੀ ਕੌਂਸਲ ਜਨਰਲ ਐਡਗਰਡ ਕਾਗਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਯੋਗ ਭਾਰਤੀਆਂ ਨੂੰ ਹੱਲਾਸ਼ੇਰੀ ਦਿੰਦਾ ਹੈ ਅਤੇ ਉਨ੍ਹਾਂ ਦਾ ਸਵਾਗਤ ਕਰਦਾ ਹੈ। ਕਾਗਨ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨਾਲ ਸਬੰਧਾਂ ਨੂੰ ਲੈ ਕੇ ਬਹੁਤ ਪਾਬੰਦਤ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਯੋਗ ਭਾਰਤੀਆਂ ਦਾ ਸਵਾਗਤ ਕਰ ਰਿਹਾ ਹੈ, ਜਿਵੇਂ ਉਹ ਹਮੇਸ਼ਾ ਕਰਦਾ ਹੈ। ਕਾਗਨ ਨੇ ਕਿਹਾ ਕਿ ਪਿਛਲੇ ਸਾਲ ਰਿਕਾਰਡ ਗਿਣਤੀ ਵਿਚ ਭਾਰਤੀਆਂ ਦਾ ਅਮਰੀਕਾ ਜਾਣਾ ਦਰਸ਼ਾਉਂਦਾ ਹੈ ਕਿ ਭਾਰਤ ਦੇ ਲੋਕ ਇਸ ਗੱਲ ਤੋਂ ਜਾਣੂੰ ਹਨ ਕਿ ਉਨ੍ਹਾਂ ਦਾ ਦੇਸ਼ ਭਾਰਤੀਆਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤੀਆਂ ਨੂੰ ਅਮਰੀਕਾ ਵਿਚ ਪੜ੍ਹਣ ਲਈ ਪ੍ਰੇਰਿਤ ਕਰਦੇ ਹਾਂ ਅਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਮੇਰਾ ਮੰਨਣਾ ਹੈ ਕਿ ਭਾਰਤੀ ਵਿਦਿਆਰਥੀਆਂ ਦੀ ਅਮਰੀਕਾ ਵਿਚ ਅਤੇ ਸਾਡੇ ਵਿਦਿਆਰਥੀਆਂ ਦੀ ਭਾਰਤ ਵਿਚ ਸਿੱਖਿਆ ਸਾਨੂੰ ਜੋੜਦੀ ਹੈ।