ਵਿਸ਼ਵਨਾਥ ਧਾਮ ''ਚ ਸਾਵਣ ਮਹੀਨੇ ਤੋਂ ਜ਼ਿਆਦਾ ਇਸ ਸਾਲ ਮਾਰਚ ਮਹੀਨੇ ਆਏ ਸ਼ਰਧਾਲੂ
Tuesday, Apr 02, 2024 - 12:42 PM (IST)
ਨਵੀਂ ਦਿੱਲੀ - ਤਿਉਹਾਰਾਂ ਦਾ ਸੀਜ਼ਨ ਨਾ ਹੋਣ ਦੇ ਬਾਵਜੂਦ ਕਾਸ਼ੀ ਵਿਸ਼ਵਨਾਥ ਧਾਮ 'ਚ ਸ਼ਰਧਾਲੂਆਂ ਦੀ ਆਮਦ 'ਚ ਨਵਾਂ ਰਿਕਾਰਡ ਬਣ ਰਿਹਾ ਹੈ। ਐਤਵਾਰ ਨੂੰ 6.37 ਲੱਖ ਸ਼ਰਧਾਲੂ ਵਿਸ਼ਵਨਾਥ ਧਾਮ ਪਹੁੰਚੇ। ਇਹ ਸਭ ਤੋਂ ਵੱਧ ਸ਼ਰਧਾਲੂਆਂ ਦੇ ਦਰਸ਼ਨ ਅਤੇ ਪੂਜਾ ਕਰਨ ਦਾ ਨਵਾਂ ਰਿਕਾਰਡ ਹੈ। ਮੰਦਰ ਪ੍ਰਸ਼ਾਸਨ ਮੁਤਾਬਕ ਮਾਰਚ ਮਹੀਨੇ 'ਚ ਸਾਵਣ ਦੇ ਮਹੀਨੇ ਤੋਂ ਵੀ ਜ਼ਿਆਦਾ 95.63 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ।
ਇਹ ਵੀ ਪੜ੍ਹੋ : ਨਵੀਂ ਟੈਕਸ ਪ੍ਰਣਾਲੀ ਬਾਰੇ ਅਫਵਾਹਾਂ ਤੋਂ ਸਾਵਧਾਨ! ਵਿੱਤ ਮੰਤਰਾਲੇ ਨੇ ਜਾਰੀ ਕੀਤਾ ਸਪੱਸ਼ਟੀਕਰਨ
ਇਸ ਤੋਂ ਪਹਿਲਾਂ ਸਾਵਣ ਮਹੀਨੇ ਭਾਵ ਅਗਸਤ 2023 ਵਿੱਚ 95.62 ਲੱਖ ਸ਼ਰਧਾਲੂ ਆਏ ਸਨ। ਪਿਛਲੇ ਸਾਲ ਮਾਰਚ ਵਿੱਚ 37.10 ਲੱਖ ਸ਼ਰਧਾਲੂ ਆਏ ਸਨ। ਇਹ ਸੰਖਿਆ ਇਸ ਮਾਰਚ ਵਿੱਚ ਦੁੱਗਣੀ ਤੋਂ ਵੀ ਵੱਧ ਹੈ। ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਵਭੂਸ਼ਣ ਮਿਸ਼ਰਾ ਨੇ ਦੱਸਿਆ ਕਿ ਵਿਸ਼ਵਨਾਥ ਧਾਮ ਆਉਣ ਵਾਲੇ ਸ਼ਰਧਾਲੂਆਂ ਦੀ ਸੰਖ਼ਿਆ ਨੂੰ ਵਿਗਿਆਨਕ ਢੰਗ ਯਾਨੀ ਹੈੱਡ ਕਾਊਂਟਰ ਕੈਮਰੇ ਰਾਹੀਂ ਸ਼ਰਧਾਲੂਆਂ ਦੀ ਗਿਣਤੀ ਰਿਕਾਰਡ ਕੀਤੀ ਜਾ ਰਹੀ ਹੈ। ਧੁੱਪ ਅਤੇ ਗਰਮੀ ਤੋਂ ਬਚਾਅ ਲਈ ਜਰਮਨ ਹੈਂਗਰ ਅਤੇ ਪੱਖੇ ਲਗਾਉਣ ਦੇ ਨਾਲ-ਨਾਲ ਕਈ ਥਾਵਾਂ 'ਤੇ ਠੰਡੇ ਪਾਣੀ ਦੀਆਂ ਟੈਂਕੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਵਿਸ਼ਵਨਾਥ ਧਾਮ 'ਚ ਇਨ੍ਹੀਂ ਦਿਨੀਂ ਬਾਂਦਰ ਖ਼ਤਰਾ ਬਣ ਰਹੇ ਹਨ। ਬਾਂਦਰ ਹਰ ਰੋਜ਼ ਦੋ-ਚਾਰ ਸ਼ਰਧਾਲੂਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਬਾਂਦਰਾਂ ਦਾ ਸਮੂਹ ਜੋ ਗਿਆਨਵਾਪੀ ਖੂਹ ਅਤੇ ਧਾਮ ਵਿੱਚ ਸਥਿਤ ਵੱਡੀ ਨੰਦੀ ਦੇ ਨੇੜੇ ਦਰੱਖਤਾਂ ਵਿੱਚ ਇਕੱਠਾ ਹੁੰਦਾ ਹੈ, ਪ੍ਰਸਾਦ ਖੋਹਣ ਦੀ ਕੋਸ਼ਿਸ਼ ਕਰਦਾ ਹੈ ਅਤੇ ਵਿਰੋਧ ਕਰਨ 'ਤੇ ਬਾਂਦਰ ਹਮਲਾ ਕਰਦੇ ਹਨ ਅਤੇ ਕੱਟ ਵੀ ਲੈਂਦੇ ਹਨ। ਮੰਦਰ ਕਮੇਟੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਜੰਗਲ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ ਪਰ ਅਜੇ ਤੱਕ ਬਾਂਦਰਾਂ ਨੂੰ ਫੜਣ ਦਾ ਇੰਤਜ਼ਾਮ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਜੇਲ੍ਹ 'ਚ ਇਹ 3 ਕਿਤਾਬਾਂ ਮੰਗਵਾਉਣ ਦੀ ਕੀਤੀ ਬੇਨਤੀ, ਜਾਣੋ ਕੀ ਹੋਵੇਗੀ ਰੋਜ਼ਾਨਾ ਦੀ ਰੁਟੀਨ
ਵਿਸ਼ਵ ਪ੍ਰਸਿੱਧ ਦਸ਼ਾਸ਼ਵਮੇਧ ਅਤੇ ਸ਼ੀਤਲਾ ਘਾਟ 'ਤੇ ਮਾਂ ਗੰਗਾ ਦੀ ਆਰਤੀ ਦੌਰਾਨ ਕਿਸ਼ਤੀਆਂ ਦੀ ਪਾਰਕਿੰਗ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਲਾਹ ਸੁਸਾਇਟੀ ਅਤੇ ਜਲ ਪੁਲਸ ਨਾਲ ਹੋਈ ਮੀਟਿੰਗ ਵਿੱਚ ਸੁਰੱਖਿਆ ਕਾਰਨਾਂ ਕਰਕੇ ਕਿਸ਼ਤੀਆਂ ’ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਨ੍ਹਾਂ ਦਿਨਾਂ 'ਚ ਕਾਸ਼ੀ ਵਿਸ਼ਵਨਾਥ ਧਾਮ 'ਚ ਦਰਸ਼ਨ ਅਤੇ ਪੂਜਾ ਲਈ ਸ਼ਰਧਾਲੂਆਂ ਦੀ ਭਾਰੀ ਆਮਦ ਕਾਰਨ ਲੋਕ ਗੰਗਾ ਆਰਤੀ ਦੇਖਣ ਲਈ ਇਕੱਠੇ ਹੋ ਰਹੇ ਹਨ। ਹੁਣ ਨਵੇਂ ਆਦੇਸ਼ਾਂ ਮੁਤਾਬਕ ਦਸ਼ਾਸ਼ਵਮੇਘ ਅਤੇ ਸ਼ੀਤਲਾ ਘਾਟ ਦੇ ਸਾਹਮਣੇ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ ਛੋਟੀਆਂ ਕਿਸ਼ਤੀਆਂ ਨਾ ਤਾਂ ਪਾਰਕ ਕੀਤੀਆਂ ਜਾਣਗੀਆਂ ਅਤੇ ਨਾ ਹੀ ਚਲਾਈਆਂ ਜਾਣਗੀਆਂ। ਜਲ ਥਾਣਾ ਇੰਚਾਰਜ ਮਿਥਿਲੇਸ਼ ਯਾਦਵ ਨੇ ਦੱਸਿਆ ਕਿ ਆਰਤੀ ਵਾਲੀ ਥਾਂ ਤੋਂ ਦੂਰ ਛੋਟੇ ਪੈਡਲ ਬੋਟ ਚਲਾਏ ਜਾ ਸਕਦੇ ਹਨ। ਆਰਤੀ ਦੌਰਾਨ ਅੱਸੀ ਵੱਲ ਜਾਣ ਵਾਲੀਆਂ ਕਿਸ਼ਤੀਆਂ ਘਾਟ ਵਾਲੇ ਪਾਸੇ ਤੋਂ ਚੱਲਣਗੀਆਂ ਜਦੋਂਕਿ ਅੱਸੀ ਤੋਂ ਆਉਣ ਵਾਲੀਆਂ ਕਿਸ਼ਤੀਆਂ ਗੰਗਾ ਦੇ ਦੂਜੇ ਪਾਸੇ ਰੇਤੀ ਵਾਲੇ ਪਾਸੇ ਤੋਂ ਚੱਲਣਗੀਆਂ। ਜਲ ਪੁਲਸ ਸਪੀਡ ਬੋਟ ਨਾਲ ਥਾਂ-ਥਾਂ ਨਿਗਰਾਨੀ ਕਰੇਗੀ।
ਇਹ ਵੀ ਪੜ੍ਹੋ : ਇਨਕਮ ਟੈਕਸ ਨੋਟਿਸ ਮਾਮਲੇ 'ਚ ਕਾਂਗਰਸ ਨੂੰ ਵੱਡੀ 'ਰਾਹਤ', SC ਨੇ ਜਾਰੀ ਕੀਤਾ ਇਹ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8