ਵੱਧਦੀ ਨਿਗਰਾਨੀ ਕਾਰਨ ਵਧ ਰਹੀ ਹੈ ਸਾਈਬਰ ਧੋਖਾ ਦੇਹੀ : ਸ਼ਾਹ
Tuesday, May 28, 2024 - 06:25 PM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਿਛਲੇ ਇਕ ਸਾਲ 'ਚ ਦੇਸ਼ ’ਚ ਸਾਈਬਰ ਧੋਖਾਦੇਹੀ ਦੀਆਂ ਕਰੀਬ 27 ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਨਿਗਰਾਨੀ ਵਧਣ ਕਾਰਨ ਅਜਿਹੇ ਹੋਰ ਮਾਮਲਿਆਂ ਦਾ ਪਤਾ ਲੱਗ ਰਿਹਾ ਹੈ।
ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ ਕਿ ਪਿਛਲੇ ਇਕ ਸਾਲ ’ਚ ਦੇਸ਼ ’ਚ ਸਾਈਬਰ ਧੋਖਾਦੇਹੀ ਦੀਆਂ ਲਗਭਗ 27 ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਪਹਿਲਾਂ ਸਾਈਬਰ ਧੋਖਾਦੇਹੀ ਨਾਲ ਨਜਿੱਠਣ ਲਈ ਕੋਈ ਪ੍ਰਣਾਲੀ ਨਹੀਂ ਸੀ, ਪਰ ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਆਮ ਲੋਕਾਂ ਲਈ ਇਕ ਟੋਲ ਫ੍ਰੀ ਨੰਬਰ ਉਪਲਬਧ ਹੈ।
ਉਨ੍ਹਾਂ ਕਿਹਾ ਕਿ ਅਸੀਂ ਖਾਤਿਆਂ ਤੋਂ ਲੈਣ-ਦੇਣ ਨੂੰ ਰੋਕਣ ਲਈ ਇਕ ਵਿਵਸਥਾ ਬਣਾਈ ਹੈ। ਜਦੋਂ ਕੋਈ ਸਾਈਬਰ ਧੋਖਾਦੇਹੀ ਦਾ ਮਾਮਲਾ ਹੁੰਦਾ ਹੈ ਤਾਂ ਕੁਝ ਹੀ ਸਕਿੰਟਾਂ ’ਚ ਖਾਤੇ ਤੋਂ ਲੈਣ-ਦੇਣ ਬੰਦ ਹੋ ਜਾਂਦੇ ਹਨ।
ਇਹ ਪੁੱਛੇ ਜਾਣ ’ਤੇ ਕਿ ਕੀ ਦੇਸ਼ ’ਚ ਸਾਈਬਰ ਧੋਖਾਦੇਹੀ ਦੇ ਮਾਮਲੇ ਵਧੇ ਹਨ, ਸ਼ਾਹ ਨੇ ਕਿਹਾ ਕਿ ਮਾਮਲੇ ਵਧੇ ਨਹੀਂ ਹਨ, ਪਰ ਧੋਖਾ ਦੇਹੀ ਦਾ ਹੁਣ ਪਤਾ ਲਾਇਆ ਜਾ ਰਿਹਾ ਹੈ।