ਮੁਰਾਦਾਬਾਦ : ਤਿੰਨ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਮੇਤ 5 ਦੀ ਮੌਤ

Thursday, Aug 25, 2022 - 11:30 PM (IST)

ਮੁਰਾਦਾਬਾਦ : ਤਿੰਨ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਮੇਤ 5 ਦੀ ਮੌਤ

ਨੈਸ਼ਨਲ ਡੈਸਕ-ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਤਿੰਨ ਮੰਜ਼ਿਲਾ ਇਮਾਰਤ 'ਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀ ਖਬਰ ਕਾਰਨ ਆਲੇ-ਦੁਆਲੇ ਦੇ ਲੋਕਾਂ 'ਚ ਹੜਕੰਪ ਮਚ ਗਿਆ। ਅੱਗ ਲੱਗਣ ਦੌਰਾਨ ਪੁਲਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ।

ਇਹ ਵੀ ਪੜ੍ਹੋ :  ਗੂਗਲ ਨੇ ਜਨਵਰੀ ਤੋਂ ਹੁਣ ਤੱਕ ਪਲੇਅ ਸਟੋਰ ਤੋਂ ਇਸ ਕਾਰਨ 2,000 ਐਪ ਨੂੰ ਹਟਾਇਆ

PunjabKesari

ਅੱਗ ਲੱਗਣ ਕਾਰਨ ਇਮਾਰਤ ਅੰਦਰ ਮੌਜੂਦ ਪੰਜ ਲੋਕਾਂ ਦੀ ਮੌਤ ਹੋ ਗਈ ਜਿਸ 'ਚ ਦੋ ਮਹਿਲਾਵਾਂ ਤੇ ਦੋ ਬੱਚੇ ਵੀ ਸ਼ਾਮਲ ਹਨ। ਜਦਕਿ 7 ਲੋਕਾਂ ਨੂੰ ਰੈਸਕਿਊ ਕਰ ਬਚਾ ਲਿਆ ਗਿਆ ਹੈ। ਇਮਾਰਤ 'ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮਾਰਤ 'ਚ ਅੱਗ ਕਿਵੇਂ ਲੱਗੀ, ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਡੀ.ਐੱਮ.-ਐੱਸ.ਪੀ. ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ।

PunjabKesari

ਇਹ ਵੀ ਪੜ੍ਹੋ :  ਥਾਈਲੈਂਡ 'ਚ ਪ੍ਰਧਾਨ ਮੰਤਰੀ ਨੂੰ ਮੁਅੱਤਲ ਕੀਤੇ ਜਾਣ ਕਾਰਨ ਸਿਆਸੀ ਅਨਿਸ਼ਚਤਤਾ ਹੋਈ ਪੈਦਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News