ਮੂਸੇਵਾਲਾ ਕਾਂਡ ਵਰਗੀ ਵਾਰਦਾਤ, ਥਾਰ ਸਵਾਰ ਮੁੰਡੇ ਦੇ ਮੱਥੇ ''ਚ ਮਾਰ ''ਤੀਆਂ ਗੋਲੀਆਂ
Tuesday, Jan 21, 2025 - 05:34 PM (IST)
ਨੈਸ਼ਨਲ ਡੈਸਕ : ਜੰਮੂ ਦਾ ਜਵੇਲ ਚੌਕ ਇਲਾਕਾ ਮੰਗਲਵਾਰ ਨੂੰ ਗੋਲੀਆਂ ਦੀ ਆਵਾਜ਼ ਨਾਲ ਗੂੰਜ ਗਿਆ। ਇੱਕ ਅਣਪਛਾਤੇ ਬੰਦੂਕਧਾਰੀ ਨੇ ਥਾਰ ਦੀ ਗੱਡੀ 'ਤੇ ਕਰੀਬ ਸੱਤ ਰਾਊਂਡ ਫਾਇਰ ਕੀਤੇ। ਥਾਰ 'ਚ ਸਵਾਰ ਨੌਜਵਾਨ ਨੂੰ ਚਾਰ ਗੋਲੀਆਂ ਮਾਰੀਆਂ। ਗੋਲੀਆਂ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਥਾਰ ਸਵਾਰ ਨੌਜਵਾਨ ਦੇ ਇਕ ਗੋਲੀ ਮੱਥੇ ਵਿੱਚ ਵੱਜੀ ਦੱਸੀ ਜਾ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਵਾਰਦਾਤ ਨੂੰ ਮੂਸੇਵਾਲਾ ਕਤਲ ਕਾਂਡ ਨਾਲ ਜੋੜ ਕੇ ਵੇਖਿਆ ਜਾ ਰਿਹਾ। ਕਿਉਂਕਿ ਇਸ ਵਾਰਦਾਤ ਵੇਲੇ ਵੀ ਮ੍ਰਿਤਕ ਨੌਜਵਾਨ ਮੂਸੇਵਾਲਾ ਵਾਂਗ ਥਾਰ ਵਿੱਚ ਹੀ ਸਵਾਰ ਸੀ ਤੇ ਉਸ ਉੱਤੇ ਵੀ ਗੋਲੀਆਂ ਦਾ ਮੀਂਹ ਵਰਾਇਆ ਗਿਆ।
ਮ੍ਰਿਤਕ ਦੀ ਪਛਾਣ ਸੁਮਿਤ ਜੰਡਿਆਲ ਪੁੱਤਰ ਓਮ ਪ੍ਰਕਾਸ਼ (37) ਸਾਲ ਵਜੋਂ ਹੋਈ ਹੈ। ਮ੍ਰਿਤਕ ਵੈਸਟ ਨੰ. 9 ਵਿਜੇਪੁਰ ਦਾ ਰਹਿਣ ਵਾਲਾ ਸੀ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਭੇਜ ਦਿੱਤਾ ਗਿਆ ਹੈ। ਗੋਲੀਆਂ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਪੁਲਸ ਹਮਲਾਵਰ ਦੀ ਭਾਲ ਕਰ ਰਹੀ ਹੈ।
ਕਾਰ ਵਿੱਚ ਆਏ ਸਨ ਹਮਲਾਵਰ
ਨਵਾਬਾਦ ਪੁਲਸ ਸਟੇਸ਼ਨ ਤੋਂ 100 ਮੀਟਰ ਦੂਰ ਇੱਕ ਚਸ਼ਮਦੀਦ ਨੇ ਦੱਸਿਆ ਕਿ ਬੰਦੂਕਧਾਰੀ ਇੱਕ ਕਾਰ ਵਿੱਚ ਜਾ ਰਹੇ ਸਨ ਅਤੇ ਉਨ੍ਹਾਂ ਨੇ ਥਾਰ ਦੀ ਗੱਡੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਨਾਲ ਥਾਰ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਗੋਲੀਬਾਰੀ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ।