ਮੂਨ-ਜੇਈ-ਇਨ 8 ਤੋਂ 11 ਜੁਲਾਈ ਨੂੰ ਕਰਨਗੇ ਭਾਰਤ ਦਾ ਦੌਰਾ

Monday, Jul 02, 2018 - 12:46 PM (IST)

ਮੂਨ-ਜੇਈ-ਇਨ 8 ਤੋਂ 11 ਜੁਲਾਈ ਨੂੰ ਕਰਨਗੇ ਭਾਰਤ ਦਾ ਦੌਰਾ

ਸੋਲ(ਭਾਸ਼ਾ)— ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇਈ-ਇਨ ਜੁਲਾਈ ਮਹੀਨੇ ਵਿਚ ਭਾਰਤ ਯਾਤਰਾ 'ਤੇ ਆਉਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਕਰ ਕੇ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ 'ਤੇ ਚਰਚਾ ਕਰਨਗੇ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਦੇ ਬਿਆਨ ਮੁਤਾਬਕ ਜੇਈ-ਇਨ 8 ਤੋਂ 11 ਜੁਲਾਈ ਤੱਕ ਭਾਰਤ ਦੀ ਯਾਤਰਾ ਕਰਨਗੇ।
ਮੋਦੀ ਦੇ ਸੱਦੇ 'ਤੇ ਆਪਣੀ ਪਹਿਲੀ ਭਾਰਤ ਯਾਤਰਾ ਦੌਰਾਨ ਜੇਈ-ਇਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ। ਬਿਆਨ ਵਿਚ ਕਿਹਾ ਗਿਆ ਕਿ ਭਾਰਤ ਨਾ ਸਿਰਫ ਆਰਥਿਕ ਮਾਮਲੇ ਵਿਚ ਸਗੋਂ ਕੋਰੀਆਈ ਪ੍ਰਾਇਦੀਪ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਸਬੰਧ ਵਿਚ ਵੀ ਦੱਖਣੀ ਕੋਰੀਆ ਦਾ ਮਹੱਤਵਪੂਰਨ ਸਾਂਝੇਦਾਰ ਹੈ। ਦੱਖਣੀ ਕੋਰੀਆ ਨੇ ਸਾਲ 1973 ਵਿਚ ਭਾਰਤ ਨਾਲ ਰਸਮੀ ਸਬੰਧ ਸਥਾਪਤ ਕੀਤੇ ਸਨ।


Related News