ਇਸ ਸਾਲ ਜ਼ਿਆਦਾ ਬਾਰਿਸ਼ ਦੀ ਸੰਭਾਵਨਾ, ਜਾਣੋ ਦਿੱਲੀ ''ਚ ਮਾਨਸੂਨ ਦੀ ਦਸਤਕ

06/04/2020 1:33:16 PM

ਨਵੀਂ ਦਿੱਲੀ-ਰਾਜਧਾਨੀ ਦਿੱਲੀ 'ਚ ਇਸ ਵਾਰ ਮਾਨਸੂਨ ਦੌਰਾਨ ਸਾਧਾਰਨ ਤੋਂ ਜ਼ਿਆਦਾ ਬਾਰਿਸ਼ ਹੋ ਸਕਦੀ ਹੈ। 27 ਜੂਨ ਦੇ ਨੇੜੇ ਮਾਨਸੂਨ ਦਸਤਕ ਵੀ ਦੇ ਸਕਦਾ ਹੈ। ਜ਼ਿਆਦਾ ਬਾਰਿਸ਼ ਜੁਲਾਈ ਮਹੀਨੇ 'ਚ ਹੋਵੇਗੀ। ਸਕਾਈਮੇਟ ਦੇ ਮਹੇਸ਼ ਪਲਾਵਤ ਮੁਤਾਬਕ ਮਾਨਸੂਨ ਇਸ ਵਾਰ ਸਾਧਾਰਨ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੀ ਤੀਬਰਤਾ ਵੀ ਜਿਆਦਾ ਰਹਿਣ ਦੀ ਉਮੀਦ ਹੈ। 
ਦਿੱਲੀ 'ਚ ਮਾਨਸੂਨ ਦੌਰਾਨ ਇਸ ਵਾਰ ਘੱਟ ਅੰਤਰਾਲ 'ਚ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਦਿੱਲੀ ਵਾਸੀਆਂ ਨੂੰ ਪਾਣੀ ਭਰਨ ਦੀ ਸਮੱਸਿਆਵਾਂ ਨਾਲ ਕਾਫੀ ਜ਼ਿਆਦਾ ਜੂਝਣਾ ਪੈ ਸਕਦਾ ਹੈ। ਪਿਛਲੇ ਸਾਲ ਵੀ ਮਾਨਸੂਨ ਸਾਧਾਰਨ ਸੀ ਪਰ ਮਾਨਸੂਨ ਦੀ ਤੀਬਰਤਾ ਜ਼ਿਆਦਾ ਰਹੀ ਸੀ। ਇਸ ਕਾਰਨ 2-3 ਵਾਰ ਦਿੱਲੀ ਵਾਲਿਆਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਦਾ ਮਾਨਸੂਨ ਇਸ ਵਾਰ ਵੀ ਆ ਸਕਦਾ ਹੈ।

ਸੰਭਾਵਨਾ ਹੈ ਕਿ ਮਾਨਸੂਨ ਤੋਂ ਪਹਿਲਾਂ ਪ੍ਰੀ-ਮਾਨਸੂਨ ਬਾਰਿਸ਼ ਦਿੱਲੀ ਨੂੰ ਜ਼ਿਆਦਾ ਨਹੀਂ ਮਿਲੇਗੀ। ਅਗਲੀ ਪੱਛਮੀ ਗੜਬੜੀ ਦੇ ਲਈ ਦਿੱਲੀ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਕਾਰਨ 10 ਜੂਨ ਤੋਂ ਬਾਅਦ ਲੂ ਦੀ ਵਾਪਸੀ ਹੋ ਸਕਦੀ ਹੈ ਅਤੇ ਤਾਪਮਾਨ 41 ਡਿਗਰੀ 'ਤੇ ਪਹੁੰਚ ਸਕਦਾ ਹੈ। ਮਾਨਸੂਨ ਤੋਂ 2-3 ਦਿਨ ਪਹਿਲਾਂ ਹੀ ਦਿੱਲੀ 'ਚ ਬਾਰਿਸ਼ ਦੀ ਸੰਭਾਵਨਾ ਹੋ ਸਕਦੀ ਹੈ।

ਉੱਤਰ-ਪੱਛਮੀ ਭਾਰਤ 'ਚ 107 ਫੀਸਦੀ ਭਾਰਿਸ਼ ਦੀ ਸੰਭਾਵਨਾ-
ਆਈ.ਐੱਮ.ਡੀ ਦੇ ਮੁਤਾਬਕ ਉੱਤਰ-ਪੱਛਮੀ ਭਾਰਤ 'ਚ ਮਾਨਸੂਨ ਦੌਰਾਨ 107 ਫੀਸਦੀ ਬਾਰਿਸ਼ ਦੀ ਸੰਭਾਵਨਾ ਹੈ। ਇਸ 'ਚ 8 ਫੀਸਦੀ ਦਾ ਅੰਤਰ ਹੋ ਸਕਦਾ ਹੈ। ਉੱਤਰ-ਪੱਛਮੀ ਭਾਰਤ 'ਚ ਦਿੱਲੀ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ , ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਚੰਡੀਗੜ੍ਹ ਸ਼ਾਮਲ ਹਨ।

ਅੱਜ ਤੋਂ ਬਦਲੇਗਾ ਮੌਸਮ-
ਰਾਜਧਾਨੀ 'ਚ ਮੌਸਮ ਅੱਜ ਤੋਂ ਫਿਰ ਬਦਲੇਗਾ। ਤੇਜ਼ ਹਨ੍ਹੇਰੀ ਦਾ ਸਿਲਸਿਲਾ ਸ਼ੁਰੂ ਹੋਣ ਵਾਲਾ ਹੈ। ਓਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅੱਜ ਭਾਵ ਵੀਰਵਾਰ ਨੂੰ ਬੱਦਲ ਛਾਏ ਰਹਿਣਗੇ। ਹਲਕੀ ਤੋਂ ਮੱਧਮ ਬਾਰਿਸ਼ ਹੋਵੇਗੀ ਅਤੇ 50-60 ਕਿਲੋਮੀਟਰ ਦੀ ਰਫਤਾਰ ਨਾਲ ਹਨ੍ਹੇਰੀ ਚੱਲੇਗੀ। ਸ਼ੁੱਕਰਵਾਰ ਨੂੰ ਵੀ ਮੌਸਮ ਕੁਝ ਅਜਿਹਾ ਹੀ ਰਹੇਗਾ। ਹਲਕੀ ਬਾਰਿਸ਼ ਦੇ ਨਾਲ ਤੇਜ਼ ਹਨ੍ਹੇਰੀ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਪਰ ਤਾਪਮਾਨ ਵੱਧਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ।10 ਜੂਨ ਤੱਕ ਲੂ ਦੀ ਸੰਭਾਵਨਾ ਨਹੀਂ ਹੈ ਪਰ ਤਾਮਪਾਨ ਵੱਧਣ ਨਾਲ ਹੁੰਮਸ ਹੋਵੇਗੀ।10 ਜੂਨ ਤੋਂ ਬਾਅਦ ਤੇਜ਼ੀ ਨਾਲ ਗਰਮੀ ਵੱਧ ਸਕਦੀ ਹੈ ਅਤੇ ਤਾਪਮਾਨ ਇਕ ਵਾਰ ਫਿਰ 40 ਡਿਗਰੀ ਨੂੰ ਪਾਰ ਕਰ ਲਵੇਗਾ। ਬੁੱਧਵਾਰ ਦਾ ਜ਼ਿਆਦਾਤਰ ਤਾਪਮਾਨ 36.4 ਡਿਗਰੀ ਰਿਹਾ, ਜੋ ਸਾਧਾਰਨ ਤੋਂ 4 ਡਿਗਰੀ ਘੱਟ ਹੈ।


Iqbalkaur

Content Editor

Related News