ਰਿਪੋਰਟ ''ਚ ਖੁਲਾਸਾ: ਬਾਂਦਰ ਖਾ ਗਏ 35 ਲੱਖ ਰੁਪਏ ਦੀ ਖੰਡ

Thursday, May 23, 2024 - 07:19 PM (IST)

ਰਿਪੋਰਟ ''ਚ ਖੁਲਾਸਾ: ਬਾਂਦਰ ਖਾ ਗਏ 35 ਲੱਖ ਰੁਪਏ ਦੀ ਖੰਡ

ਨੈਸ਼ਨਲ ਡੈਸਕ- ਹੁਣ ਤੱਕ ਤੁਸੀਂ ਕੀੜੀਆਂ ਨੂੰ ਚੀਨੀ ਖਾਂਦੇ ਦੇਖਿਆ ਹੋਵੇਗਾ ਪਰ ਅਲੀਗੜ੍ਹ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਥੀ ਖੰਡ ਮਿੱਲ 'ਚ ਬਾਂਦਰ 30 ਦਿਨਾਂ 'ਚ 35 ਲੱਖ ਰੁਪਏ ਦੀ 1100 ਕੁਇੰਟਲ ਤੋਂ ਵੱਧ ਖੰਡ ਖਾ ਗਏ। ਕਿਸਾਨ ਸਹਿਯੋਗੀ ਸ਼ੂਗਰ ਮਿੱਲ ਲਿਮਟਿਡ ਦੀ ਆਡਿਟ ਰਿਪੋਰਟ 'ਚ ਇਸ ਧੋਖਾਧੜੀ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ 'ਚ ਮੈਨੇਜਰ ਅਤੇ ਲੇਖਾ ਅਧਿਕਾਰੀ ਸਮੇਤ 6 ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ। ਜ਼ਿਲ੍ਹਾ ਆਡਿਟ ਅਫ਼ਸਰ, ਸਹਿਕਾਰੀ ਸਭਾਵਾਂ ਅਤੇ ਪੰਚਾਇਤ ਆਡੀਟਰ ਵਿਨੋਦ ਸਿੰਘ ਨੇ ਹਾਲ ਹੀ ਵਿੱਚ ਕਿਸਾਨ ਸਹਿਕਾਰੀ ਖੰਡ ਮਿੱਲ ਲਿਮਟਿਡ ਦਾ ਆਡਿਟ ਕੀਤਾ ਸੀ। ਇਸ ਤਹਿਤ 31 ਮਾਰਚ 2024 ਤੱਕ ਸਥਾ ਸ਼ੂਗਰ ਮਿੱਲ ਦੇ ਅੰਤਿਮ ਸਟਾਕ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ।

ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਨੇ ਮਾਤਾ-ਪਿਤਾ ਨਾਲ ਫੋਟੋ ਕੀਤੀ ਸ਼ੇਅਰ , ਕਿਹਾ ਦਿੱਲੀ ਪੁਲਸ ਦਾ ਕਰ ਰਿਹਾ ਇੰਤਜ਼ਾਰ

ਦੱਸ ਦਈਏ ਕਿ ਖੰਡ ਦਾ ਸਟਾਕ 1 ਅਪ੍ਰੈਲ ਤੋਂ ਅਕਤੂਬਰ 2023 ਤੱਕ ਮੇਲ ਖਾਂਦਾ ਪਾਇਆ ਗਿਆ। ਇਸ ਤੋਂ ਬਾਅਦ ਫਰਵਰੀ 2024 ਵਿੱਚ ਖੰਡ ਦਾ ਸਟਾਕ 1538.37 ਕੁਇੰਟਲ ਸੀ, ਜੋ ਮਾਰਚ 'ਚ ਘਟ ਕੇ 401.37 ਕੁਇੰਟਲ ਰਹਿ ਗਿਆ। ਆਡਿਟ ਰਿਪੋਰਟ ਮੁਤਾਬਕ 1137 ਕੁਇੰਟਲ ਚਿੱਟੀ ਚੀਨੀ ਬਾਂਦਰਾਂ ਅਤੇ ਮੀਂਹ ਕਾਰਨ ਖਰਾਬ ਹੋ ਗਈ। ਸਿੰਘ ਨੇ ਆਪਣੀ ਰਿਪੋਰਟ ਵਿੱਚ 3100 ਰੁਪਏ ਦੀ ਮੌਜੂਦਾ ਅਨੁਮਾਨਿਤ ਮਾਰਕੀਟ ਕੀਮਤ 'ਤੇ ਕੁੱਲ 1137 ਕੁਇੰਟਲ ਖੰਡ 'ਤੇ 35 ਲੱਖ 24 ਹਜ਼ਾਰ 700 ਰੁਪਏ ਦਾ ਨੁਕਸਾਨ ਹੋਣ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ- ਸਵੀਮਿੰਗ ਪੂਲ 'ਚ ਡੁੱਬਣ ਕਾਰਨ 11 ਸਾਲ ਦੇ ਮੁੰਡੇ ਦੀ ਮੌਤ, ਪਰਿਵਾਰ ਦਾ ਦੋਸ਼- ਲਾਪ੍ਰਵਾਹੀ ਨਾਲ ਗਈ ਜਾਨ

ਇਸ ਦੇ ਲਈ ਆਡਿਟ ਰਿਪੋਰਟ ਵਿੱਚ ਮੌਜੂਦਾ ਪ੍ਰਿੰਸੀਪਲ ਮੈਨੇਜਰ ਰਾਹੁਲ ਯਾਦਵ, ਚੀਫ਼ ਅਕਾਊਂਟ ਅਫ਼ਸਰ ਓਮਪ੍ਰਕਾਸ਼, ਮੈਨੇਜਰ ਕੈਮਿਸਟ ਐਮ.ਕੇ ਸ਼ਰਮਾ, ਲੇਖਾਕਾਰ ਮਹੀਪਾਲ ਸਿੰਘ, ਸੁਰੱਖਿਆ ਅਫ਼ਸਰ ਇੰਚਾਰਜ ਦਲਵੀਰ ਸਿੰਘ, ਵੇਅਰ ਹਾਊਸ ਕੀਪਰ ਗੁਲਾਬ ਸਿੰਘ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਇਹ ਰਕਮ ਉਨ੍ਹਾਂ ਤੋਂ ਨਿਯਮਾਂ ਅਨੁਸਾਰ ਵਸੂਲੀ ਜਾਣ ਦੀ ਉਮੀਦ ਹੈ। ਆਡਿਟ ਰਿਪੋਰਟ ਗੰਨਾ ਕਮਿਸ਼ਨਰ, ਡਿਪਟੀ ਡਾਇਰੈਕਟਰ ਸ਼ੂਗਰ ਮਿੱਲ ਐਸੋਸੀਏਸ਼ਨ, ਲਖਨਊ ਨੂੰ ਭੇਜ ਦਿੱਤੀ ਗਈ ਹੈ।


 


author

Anuradha

Content Editor

Related News