50 ਸਾਲਾਂ ਤੱਕ ਨਜ਼ਰਅੰਦਾਜ ਕੀਤਾ ਗਿਆ 'ਮੰਕੀਪਾਕਸ' ਹੁਣ ਦੁਨੀਆ ਲਈ ਬਣਿਆ ਖ਼ਤਰੇ ਦੀ ਘੰਟੀ

Tuesday, Aug 20, 2024 - 12:47 PM (IST)

50 ਸਾਲਾਂ ਤੱਕ ਨਜ਼ਰਅੰਦਾਜ ਕੀਤਾ ਗਿਆ 'ਮੰਕੀਪਾਕਸ' ਹੁਣ ਦੁਨੀਆ ਲਈ ਬਣਿਆ ਖ਼ਤਰੇ ਦੀ ਘੰਟੀ

ਨਵੀਂ ਦਿੱਲੀ (ਵਿਸ਼ੇਸ਼)- ਮੰਕੀਪਾਕਸ ਨੂੰ 50 ਸਾਲਾਂ ਤੋਂ ਅਫ਼ਰੀਕਾ ਦੇ ਗਰੀਬ ਦੇਸ਼ਾਂ ਦੀ ਬੀਮਾਰੀ ਸਮਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ ਪਰ ਹੁਣ ਇਹ ਦੁਨੀਆ ਲਈ ਮਹਾਮਾਰੀ ਦਾ ਨਵਾਂ ਖ਼ਤਰਾ ਬਣ ਗਈ ਹੈ। ਯਾਨੀ ਕਿ ਮੰਕੀਪਾਕਸ ਹੁਣ ਦੁਨੀਆ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ। 1958 ਦੇ ਸ਼ੁਰੂ ’ਚ ਅਫਰੀਕਾ ’ਚ ਫੜੇ ਗਏ ਕੁਝ ਬਾਂਦਰਾਂ ’ਚ ਮੰਕੀਪਾਕਸ ਵਾਇਰਸ ਦੀ ਪਛਾਣ ਕੀਤੀ ਗਈ ਸੀ। 

ਇਹ ਵੀ ਪੜ੍ਹੋ- ਖੂਨ ਨਾਲ ਲਥਪਥ ਲਾਸ਼ਾਂ; 7 ਸ਼ਰਧਾਲੂਆਂ ਦੀ ਮੌਤ, ਬਾਗੇਸ਼ਵਰ ਧਾਮ ਦੇ ਦਰਸ਼ਨਾਂ ਨੂੰ ਜਾ ਰਹੇ ਸਨ ਲੋਕ

1970 ’ਚ ਮਨੁੱਖਾਂ ’ਚ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ

ਮਨੁੱਖਾਂ ’ਚ ਇਸ ਦਾ ਪਹਿਲਾ ਮਾਮਲਾ 1970 ’ਚ ਸਾਹਮਣੇ ਆਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੁਨੀਆ ਦੇ ਵੱਡੇ-ਵੱਡੇ ਵਿਗਿਆਨੀਆਂ ਅਤੇ ਸਰਕਾਰਾਂ ਨੇ ਇਸ ਨੂੰ ਕਾਬੂ ਕਰਨ ਲਈ ਖੋਜ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਇਸ ਨੂੰ ਅਫ਼ਰੀਕਾ ਦੇ ਗਰਮ ਦੇਸ਼ਾਂ ਅਤੇ ਦੂਰ-ਦੁਰਾਡੇ ਦੇ ਪੇਂਡੂ ਖੇਤਰਾਂ ’ਚ ਇਕ ਅਸਧਾਰਨ ਇਨਫੈਕਸ਼ਨ ਵਜੋਂ ਅਣਡਿੱਠ ਕੀਤਾ ਗਿਆ ਸੀ। ਇਹ ਮੰਨਿਆ ਗਿਆ ਸੀ ਕਿ ਇਸ ਨਾਲ ਬਾਕੀ ਦੁਨੀਆ ਨੂੰ ਕੋਈ ਫਰਕ ਨਹੀਂ ਪਵੇਗਾ। ‘ਦਿ ਕਨਵਰਸੇਸ਼ਨ’ ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਵੇਸਟ ਨੀਲ, ਜ਼ੀਕਾ ਅਤੇ ਚਿਕਨਗੁਨੀਆ ਵਾਇਰਸ ਨਾਲ ਵੀ ਅਜਿਹਾ ਹੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਪਤੀ-ਪਤਨੀ ਨੂੰ ਘਸੀੜਦੀ ਲੈ ਗਈ ਬੱਸ; ਹਾਦਸੇ 'ਚ ਪੈ ਗਏ ਸਦਾ ਲਈ ਵਿਛੋੜੇ, ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ ਔਰਤ

2022 ’ਚ ਦੁਨੀਆ ਦੀਆਂ ਖੁਲ੍ਹੀਆਂ ਅੱਖਾਂ

ਸਾਲ 2022 ’ਚ ਮੰਕੀਪਾਕਸ ਦੀ ਬਿਮਾਰੀ ਵਿਕਾਸਸ਼ੀਲ ਦੇਸ਼ਾਂ ’ਚ ਤੇਜ਼ੀ ਨਾਲ ਫੈਲਣ ਲੱਗੀ ਅਤੇ ਫਿਰ ਇਸ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਐੱਮਪਾਕਸ ਵਾਇਰਸ ’ਚ ਨਵੇਂ ਵਿਗਿਆਨਕ ਅਧਿਐਨਾਂ ਅਤੇ ਖੋਜ ਲਈ ਫੰਡਿੰਗ ਸ਼ੁਰੂ ਕੀਤੀ ਗਈ ਸੀ। ਪਿਛਲੇ ਦੋ ਸਾਲਾਂ ’ਚ ਐੱਮਪਾਕਸ ’ਤੇ ਜਿੰਨੇ ਖੋਜ ਪੱਤਰ ਆਏ ਓਨੇ ਪਿਛਲੇ ਸੱਠ ਸਾਲਾਂ ’ਚ ਵੀ ਨਹੀਂ ਆਏ। 2022 ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਨਹੀਂ ਫੈਲਦੀ ਪਰ ਇਹ ਸੋਚ 2022 ’ਚ ਟੁੱਟ ਗਈ। ਕੁੱਲ ਮਿਲਾ ਕੇ 116 ਦੇਸ਼ਾਂ ’ਚ 99 ਹਜ਼ਾਰ ਤੋਂ ਵੱਧ ਲੈਬ ਟੈਸਟਾਂ ’ਚ ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ। ਜ਼ਿਆਦਾਤਰ ਮਾਮਲਿਆਂ ’ਚ ਇਨਫੈਕਸ਼ਨ ਇਨਫੈਕਟਿਡ ਮਰਦਾਂ ਨਾਲ ਜਿਣਸੀ ਸੰਬੰਧ ਬਣਾਉਣ ਰਾਹੀਂ ਫੈਲਿਆ ਸੀ। ਹਾਲਾਂਕਿ, ਇਨ੍ਹਾਂ ’ਚੋਂ ਜ਼ਿਆਦਾਤਰ ਮਾਮਲੇ ਘਾਤਕ ਨਹੀਂ ਸਨ ਪਰ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-  ਰੱਖੜੀ ਬੰਨ੍ਹਵਾਉਣ ਆਏ ਭਰਾ ਨੂੰ ਘਰ ਅੰਦਰ ਦਾਖ਼ਲ ਹੋ ਕੇ ਬਦਮਾਸ਼ਾਂ ਨੇ ਮਾਰੀ ਗੋਲੀ

ਦੁਨੀਆ ਲਈ ਚਿੰਤਾ ਦਾ ਵਿਸ਼ਾ

ਹੁਣ ਜਦੋਂ ਮੰਕੀਪਾਕਸ ਦੇ ਮਾਮਲੇ ਫਿਰ ਤੋਂ ਵੱਧ ਰਹੇ ਹਨ, ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਵਿਸ਼ਵ ਪੱਧਰੀ ਐਮਰਜੈਂਸੀ ਐਲਾਨ ਦਿੱਤਾ ਹੈ। ਇਹ ਕਿਸੇ ਵੀ ਬਿਮਾਰੀ ਦੇ ਸੰਬੰਧ ’ਚ ਚਿਤਾਵਨੀ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾਂਦਾ ਹੈ। ਇਸ ਦੀ ਰੋਕਥਾਮ ਲਈ ਸਾਰੇ ਦੇਸ਼ਾਂ ਨੂੰ ਮਿਲ ਕੇ ਸਹਿਯੋਗ ਕਰਨਾ ਪੈਂਦਾ ਹੈ।

ਪਾਲਤੂ ਜਾਨਵਰਾਂ ਨੂੰ ਵੱਖਰੇ ਕਮਰਿਆਂ ’ਚ ਰੱਖੋ

ਜੇਕਰ ਕਿਸੇ ਨੂੰ ਐੱਮਪਾਕਸ ਹੈ ਤਾਂ ਧੱਫੜ ਅਤੇ ਖੁਜਲੀ ਠੀਕ ਹੋਣ ਤਕ ਪਾਲਤੂ ਜਾਨਵਰਾਂ ਨੂੰ ਵੱਖਰੇ ਕਮਰੇ ’ਚ ਰੱਖੋ । ਮੰਕੀਪਾਕਸ ਲਈ ਕੋਈ ਖਾਸ ਇਲਾਜ ਮਨਜ਼ੂਰ ਨਹੀਂ ਹਨ। ਡਾਕਟਰ ਕੁਝ ਐਂਟੀਵਾਇਰਲ ਦਵਾਈਆਂ ਦੀ ਵਰਤੋਂ ਕਰ ਸਕਦੇ ਹਨ, ਜੋ ਚੇਚਕ ’ਚ ਵਰਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ- ਰੱਖੜੀ ਦੇ ਤੋਹਫ਼ੇ ਦੇ ਰੂਪ 'ਚ ਭੈਣ ਨੇ ਭਰਾ ਨੂੰ ਦਿੱਤੀ 'ਨਵੀਂ ਜ਼ਿੰਦਗੀ'

ਹੋਰ ਸ਼ਕਤੀਸ਼ਾਲੀ ਹੋਇਆ ਵਾਇਰਸ

ਮੌਜੂਦਾ ਵਾਇਰਸ, ਜੋ ਫੈਲ ਰਿਹਾ ਹੈ ਉਹ 1ਐੱਮ.ਪੀ. ਐੱਕਸ. ਵੀ. ਹੈ। ਇਸ ਨੂੰ ਪਹਿਲਾਂ ਕਾਂਗੋ ਘਾਟੀ ਸਟ੍ਰੇਨ ਕਿਹਾ ਜਾਂਦਾ ਸੀ। ਇਹ ਪੱਛਮੀ ਅਫ਼ਰੀਕੀ ਸਟ੍ਰੇਨ ਐੱਮ.ਪੀ. ਐੱਕਸ. ਵੀ.-2 ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ ਅਤੇ ਇਸਦੀ ਮੌਤ ਦਰ ਉੱਚੀ ਹੈ। ਮਨੁੱਖ ਤੋਂ ਮਨੁੱਖ ਤਕ ਫੈਲਣ ਦੇ ਸਬੂਤ ਹਨ ਅਤੇ ਜ਼ਿਆਦਾਤਰ ਮਾਮਲਿਆਂ ’ਚ ਇਹ ਜਿਣਸੀ ਸੰਬੰਧਾਂ ਰਾਹੀਂ ਫੈਲਦਾ ਹੈ। ਇਸ ਲਈ ਇਸਦਾ ਇਨਫੈਕਸ਼ਨ ਜ਼ਿਆਦਾਤਰ ਬਾਲਗਾਂ ’ਚ ਹੀ ਪਾਇਆ ਜਾਂਦਾ ਹੈ। ਕੁਝ ਮਾਮਲਿਆਂ ’ਚ ਇਹ ਮਾਂ ਤੋਂ ਭਰੂਣ ਅਤੇ ਛੋਟੇ ਬੱਚਿਆਂ ’ਚ ਹੋਇਆ। ਇਹ ਮੰਨਿਆ ਜਾਂਦਾ ਹੈ ਕਿ ਸਤੰਬਰ 2023 ’ਚ ਇਸ ਵਾਇਰਸ ’ਚ ਇਕ ਵੱਡਾ ਬਦਲਾਅ ਆਇਆ, ਜਿਸ ਨੇ ਮਨੁੱਖ ਤੋਂ ਮਨੁੱਖ ਤਕ ਫੈਲਣ ਦੀ ਸਮਰੱਥਾ ਨੂੰ ਵਧਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News