ਬਾਂਦਰ ਨਾਲ ਬੇਰਹਿਮੀ ਦਾ ਵੀਡੀਓ ਵਾਇਰਲ, 6 ਪਿੰਡ ਵਾਸੀ ਹਿਰਾਸਤ ''ਚ

07/19/2020 6:29:35 PM

ਪੀਲੀਭੀਤ- ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ 'ਚ ਬਾਂਦਰ ਨਾਲ ਕੀਤੀ ਗਈ ਬੇਰਹਿਮੀ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੰਗਲਾਤ ਵਿਭਾਗ ਨੇ 6 ਪਿੰਡ ਵਾਸੀਆਂ ਨੂੰ ਹਿਰਾਸਤ 'ਚ ਲਿਆ ਹੈ। ਡੀ.ਐੱਫ.ਓ. ਸੰਜੀਵ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਾਂਦਰ ਨਾਲ ਬੇਰਹਿਮੀ ਨਾਲ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਮਾਮਲੇ 'ਚ ਸੰਬੰਧਤ ਜੰਗਲਾਤ ਚੌਕੀ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਮਰੋਰੀ ਬਲਾਕ ਸਥਿਤ ਮੇਥੀ ਸਾਦੁੱਲਾਗੰਜ ਪਿੰਡ ਦਾ ਹੈ। ਉੱਥੇ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਬਾਂਦਰ ਨੂੰ ਫੜਿਆ ਅਤੇ ਬਾਅਦ 'ਚ ਉਸ 'ਤੇ ਲਾਠੀ-ਡੰਡਿਆਂ ਨਾਲ ਹਮਲਾ ਕਰ ਦਿੱਤਾ।

ਉਸ ਤੋਂ ਬਾਅਦ ਵੀ ਜਦੋਂ ਉਨ੍ਹਾਂ ਦਾ ਮਨ ਨਹੀਂ ਭਰਿਆ ਤਾਂ ਉਨ੍ਹਾਂ ਨੇ ਬਾਂਦਰ 'ਤੇ ਕਾਲਾ ਰੰਗ ਸੁੱਟ ਦਿੱਤਾ। ਗੰਦਾ ਕਾਲਾ ਰੰਗ ਬਾਂਦਰ ਦੀਆਂ ਅੱਖਾਂ 'ਚ ਜਾਣ ਨਾਲ ਉਹ ਉੱਥੇ ਤੜਫਣ ਲੱਗਾ। ਉੱਥੇ ਹੀ ਕਈ ਲੋਕ ਬਾਂਦਰ ਦੀ ਬੇਬੱਸੀ ਦਾ ਮਜ਼ਾਕ ਉਡਾਉਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਉਨ੍ਹਾਂ ਦੇ ਨਿਰਦੇਸ਼ 'ਤੇ ਜੰਗਲਾਤ ਵਿਭਾਗ ਦੀ ਟੀਮ ਨੇ 6 ਪਿੰਡ ਵਾਸੀਆਂ ਨੂੰ ਹਿਰਾਸਤ 'ਚ ਲਿਆ। ਉਨ੍ਹਾਂ ਨੇ ਕਿਹਾ ਕਿ ਜੰਗਲੀ ਜੀਵ ਨਾਲ ਅਜਿਹੀ ਬੇਰਹਿਮੀ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ 'ਚ ਬਖਸ਼ਿਆ ਨਹੀਂ ਜਾਵੇਗਾ।


DIsha

Content Editor

Related News