ਮੋਨਿਕਾ ਸਵਿੱਟਜ਼ਰਲੈਂਡ ''ਚ ਭਾਰਤ ਦੀ ਅਗਲੀ ਰਾਜਦੂਤ

Tuesday, Jun 09, 2020 - 12:46 AM (IST)

ਮੋਨਿਕਾ ਸਵਿੱਟਜ਼ਰਲੈਂਡ ''ਚ ਭਾਰਤ ਦੀ ਅਗਲੀ ਰਾਜਦੂਤ

ਨਵੀਂ ਦਿੱਲੀ  - ਮੋਨਿਕਾ ਕਪਿਲ ਮੋਹਤਾ ਨੂੰ ਸਵਿੱਟਜ਼ਰਲੈਂਡ ਵਿਚ ਭਾਰਤ ਦੇ ਅਗਲੇ ਰਾਜਦੂਤ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਮੋਨਿਕਾ ਕਪਿਲ ਮੋਹਤਾ ਮੌਜੂਦਾ ਸਮੇਂ ਵਿਚ ਸਵੀਡਨ ਵਿਚ ਭਾਰਤ ਦੀ ਰਾਜਦੂਤ ਹੈ। ਉਮੀਦ ਹੈ ਕਿ ਉਹ ਜਲਦ ਹੀ ਆਪਣਾ ਅਹੁਦਾ ਸੰਭਾਲ ਲਵੇਗੀ। ਮੋਹਤਾ ਨੇ ਵਿਦੇਸ਼ ਮੰਤਰਾਲੇ ਵਿਚ ਐਡੀਸ਼ੀਨਲ ਸਕੱਤਰ (ਦੱਖਣੀ) ਦੇ ਰੂਪ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਏਸ਼ੀਆ-ਪ੍ਰਸ਼ਾਤ ਖੇਤਰ ਦੇ ਨਾਲ ਦੇਸ਼ ਦੇ ਸਬੰਧ ਨੂੰ ਸੰਭਾਲਿਆ ਹੈ। ਮੋਨਿਕਾ ਕਪਿਲ ਮੋਹਤਾ ਨੂੰ ਜੁਲਾਈ 2011 ਤੋਂ ਜਨਵਰੀ 2015 ਤੱਕ ਪੋਲੈਂਡ ਅਤੇ ਲਿਥੁਆਨੀਆ ਵਿਚ ਭਾਰਤ ਦੀ ਰਾਜਦੂਤ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਸੀ।


author

Khushdeep Jassi

Content Editor

Related News