ਝਾਰਖੰਡ ਦੇ ਮੰਤਰੀਆਂ 'ਤੇ 'ਮਾੜੇ ਦਿਨ', ਹੁਣ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ED ਨੇ ਭੇਜਿਆ ਸੰਮਨ

Monday, Dec 11, 2023 - 12:03 PM (IST)

ਝਾਰਖੰਡ ਦੇ ਮੰਤਰੀਆਂ 'ਤੇ 'ਮਾੜੇ ਦਿਨ', ਹੁਣ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ED ਨੇ ਭੇਜਿਆ ਸੰਮਨ

ਰਾਂਚੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜ਼ਮੀਨ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛ-ਗਿੱਛ ਲਈ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਨਵਾਂ ਸੰਮਨ ਭੇਜਿਆ ਹੈ। ਅਧਿਕਾਰਤ ਸੂਤਰਾਂ ਮੁਤਾਬਕ ਸੋਰੇਨ ਨੂੰ ਸੰਘੀ ਏਜੰਸੀ ਦੇ ਦਫ਼ਤਰ ਵਿਚ ਮੰਗਲਵਾਰ ਨੂੰ ਹਾਜ਼ਰ ਹੋਣ ਅਤੇ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਆਪਣਾ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੂੰ 12 ਦਸੰਬਰ ਨੂੰ ਸੰਘੀ ਏਜੰਸੀ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਹੈ। 

ਇਹ ਵੀ ਪੜ੍ਹੋ- 'ਧਨਕੁਬੇਰ' ਸਾਹੂ ਦੀ ਕਾਲੀ ਕਮਾਈ ਦੀ ਗਿਣਤੀ ਜਾਰੀ, 351 ਕਰੋੜ ਰੁਪਏ ਬਰਾਮਦ

ਈਡੀ ਵਲੋਂ ਸੋਰੇਨ ਨੂੰ ਜਾਰੀ ਕੀਤਾ ਗਿਆ ਇਹ 6ਵਾਂ ਨੋਟਿਸ ਹੈ ਪਰ ਉਹ ਇਕ ਵੀ ਵਾਰ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਈਡੀ ਦੀ ਕਾਰਵਾਈ ਤੋਂ ਸੁਰੱਖਿਆ ਦੀ ਬੇਨਤੀ ਕਰਦਿਆਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਈਡੀ ਦਾ ਦੋਸ਼ ਹੈ ਕਿ ਮਾਫ਼ੀਆ ਵਲੋਂ ਜ਼ਮੀਨ ਦੇ ਮਾਲਕਾਨਾ ਹੱਕ ਨੂੰ ਗੈਰ-ਕਾਨੂੰਨੀ ਰੂਪ ਨਾਲ ਬਦਲਣ ਦਾ ਇਕ ਵੱਡਾ ਗੈਂਗ ਝਾਰਖੰਡ 'ਚ ਸਰਗਰਮ ਹੈ। ਏਜੰਸੀ ਨੇ ਇਸ ਮਾਮਲੇ 'ਚ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ 'ਚ 2011 ਬੈਂਚ ਦੇ IAS ਅਧਿਕਾਰੀ ਛਵੀ ਰੰਜਨ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ- ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ ਨੇ ਬਣਾਇਆ ਰਿਕਾਰਡ, ਪਹਿਲੀ ਵਾਰ 70,000 ਦੇ ਪਾਰ

ਰੰਜਨ ਪਹਿਲਾਂ ਸੂਬਾ ਸਮਾਜ ਕਲਿਆਣ ਵਿਭਾਗ ਦੇ ਡਾਇਰੈਕਟਰ ਅਤੇ ਰਾਂਚੀ ਦੇ ਡਿਪਟੀ ਕਮਿਸ਼ਨਰ ਦੇ ਰੂਪ ਵਿਚ ਵਰਕਰ ਸਨ। ਝਾਰਖੰਡ ਮੁਕਤੀ ਮੋਰਚਾ ਦੇ 48 ਸਾਲਾ ਨੇਤਾ ਤੋਂ ਸੰਘੀ ਏਜੰਸੀ ਨੇ ਪਿਛਲੇ ਸਾਲ ਨਵੰਬਰ 'ਚ ਸੂਬੇ ਵਿਚ ਗੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਇਕ ਹੋਰ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛ-ਗਿੱਛ ਕੀਤੀ ਸੀ। ਦੱਸਣਯੋਗ ਹੈ ਕਿ ਝਾਰਖੰਡ ਵਿਚ ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕਰ ਕੇ 351 ਕਰੋੜ ਰੁਪਏ ਦੀ ਕਾਲੀ ਕਮਾਈ ਬਰਾਮਦ ਕੀਤੀ ਹੈ। ਨੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News