85 ਲੱਖ ਦੇ ''ਮੋਮੋਜ਼'' ਖਾ ਗਿਆ ਮੁੰਡਾ ! ਪੂਰਾ ਮਾਮਲਾ ਜਾਣ ਤੁਸੀਂ ਵੀ ਮਾਰੋਗੇ ਮੱਥੇ ''ਤੇ ਹੱਥ

Monday, Feb 02, 2026 - 12:37 PM (IST)

85 ਲੱਖ ਦੇ ''ਮੋਮੋਜ਼'' ਖਾ ਗਿਆ ਮੁੰਡਾ ! ਪੂਰਾ ਮਾਮਲਾ ਜਾਣ ਤੁਸੀਂ ਵੀ ਮਾਰੋਗੇ ਮੱਥੇ ''ਤੇ ਹੱਥ

ਦੇਵਰੀਆ- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਤੋਂ ਇਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਿੰਨ ਨੌਜਵਾਨਾਂ ਨੇ ਇਕ ਮਾਸੂਮ ਬੱਚੇ ਨੂੰ ਆਪਣੀ ਗੱਲਾਂ 'ਚ ਫਸਾ ਕੇ ਉਸ ਤੋਂ 85 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਮੋਮੋਜ਼ ਦੇ ਬਦਲੇ ਠੱਗ ਲਏ। ਇਹ ਘਟਨਾ ਦੇਵਰੀਆ-ਕਸਿਆ ਰੋਡ 'ਤੇ ਸਥਿਤ ਡੁਮਰੀ ਚੌਰਾਹੇ ਦੀ ਹੈ, ਜਿੱਥੇ ਮੁਲਜ਼ਮ ਮੋਮੋਜ਼ ਦੀ ਰੇਹੜੀ ਲਗਾਉਂਦੇ ਸਨ।

ਪਰਿਵਾਰ ਨੂੰ ਇੰਝ ਲੱਗਾ ਪਤਾ 

ਇਸ ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੱਚੇ ਦੀ ਭੈਣ ਨੇ ਆਪਣੇ ਗਹਿਣਿਆਂ ਦੀ ਮੰਗ ਕੀਤੀ। ਜਦੋਂ ਪਰਿਵਾਰ ਨੇ ਅਲਮਾਰੀ ਖੋਲ੍ਹੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਸਾਰੇ ਗਹਿਣੇ ਗਾਇਬ ਸਨ। ਜਦੋਂ ਪਰਿਵਾਰ ਨੇ ਸਖ਼ਤੀ ਨਾਲ ਪੁੱਛਿਆ ਤਾਂ 7ਵੀਂ ਜਮਾਤ 'ਚ ਪੜ੍ਹਦੇ ਬੱਚੇ ਨੇ ਦੱਸਿਆ ਕਿ ਉਸ ਨੇ ਮੋਮੋਜ਼ ਖਾਣ ਦੇ ਬਦਲੇ ਇਹ ਸਾਰੇ ਗਹਿਣੇ ਉਨ੍ਹਾਂ ਨੌਜਵਾਨਾਂ ਨੂੰ ਦੇ ਦਿੱਤੇ ਹਨ।

ਪੁਜਾਰੀ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ 

ਬੱਚੇ ਦੇ ਪਿਤਾ ਵਿਮਲੇਸ਼ ਮਿਸ਼ਰਾ, ਜੋ ਕਿ ਵਾਰਾਣਸੀ 'ਚ ਇਕ ਮੰਦਰ ਦੇ ਪੁਜਾਰੀ ਹਨ, ਨੇ ਰਾਮਪੁਰ ਕਾਰਖਾਨਾ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. (FIR) ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਦੇ ਪੁੱਤਰ ਨਾਲ ਦੋਸਤੀ ਕੀਤੀ, ਜੋ ਪਿੰਡ 'ਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਅਤੇ ਉਸ ਨੂੰ ਲਾਲਚ ਦੇ ਕੇ ਘਰੋਂ ਗਹਿਣੇ ਲਿਆਉਣ ਲਈ ਉਕਸਾਇਆ। ਇਹ ਗਹਿਣੇ ਬੱਚੇ ਅਤੇ ਉਸ ਦੀ ਭੈਣ ਦੇ ਸਨ।

ਪੁਲਸ ਦੀ ਕਾਰਵਾਈ 

ਰਾਮਪੁਰ ਕਾਰਖਾਨਾ ਦੇ ਐੱਸ.ਐੱਚ.ਓ. (SHO) ਦੇਵੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਫਿਲਹਾਲ ਫਰਾਰ ਹਨ ਅਤੇ ਪੁਲਸ ਵੱਲੋਂ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News