IPL ਮੈਚ ਦੌਰਾਨ ਰੀਲ ਬਣਾਉਣੀ ਪਈ ਮਹਿੰਗੀ: ਹਵਾ ''ਚ ਉਛਾਲੀ 70 ਹਜ਼ਾਰ ਦੀ ਅੰਗੂਠੀ ਤੇ ਫਿਰ...

Wednesday, Apr 15, 2026 - 01:52 PM (IST)

IPL ਮੈਚ ਦੌਰਾਨ ਰੀਲ ਬਣਾਉਣੀ ਪਈ ਮਹਿੰਗੀ: ਹਵਾ ''ਚ ਉਛਾਲੀ 70 ਹਜ਼ਾਰ ਦੀ ਅੰਗੂਠੀ ਤੇ ਫਿਰ...

ਵੈੱਬ ਡੈਸਕ : ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪਰ ਕਈ ਵਾਰ ਲਾਈਕਸ ਅਤੇ ਵਿਊਜ਼ ਦੇ ਚੱਕਰ ਵਿੱਚ ਲੋਕ ਆਪਣਾ ਵੱਡਾ ਨੁਕਸਾਨ ਕਰ ਬੈਠਦੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਤੋਂ ਸਾਹਮਣੇ ਆਇਆ ਹੈ, ਜਿੱਥੇ IPL ਮੈਚ ਦੇਖਣ ਆਈ ਇੱਕ ਮਹਿਲਾ ਨੂੰ ਰੀਲ ਬਣਾਉਣਾ ਇੰਨਾ ਮਹਿੰਗਾ ਪਿਆ ਕਿ ਉਸ ਨੇ ਆਪਣੀ 70,000 ਰੁਪਏ ਦੀ ਸੋਨੇ ਦੀ ਅੰਗੂਠੀ ਗੁਆ ਦਿੱਤੀ।

ਇਹ ਵੀ ਪੜ੍ਹੋ: ਜਦੋਂ ਮਾਂ ਵੈਸ਼ਣੋ ਦੇਵੀ ਨੇ ਬਚਾਈ ਅਕਸ਼ੈ ਕੁਮਾਰ ਦੀ ਜਾਨ..! ਅਦਾਕਾਰ ਨੇ ਖ਼ੁਦ ਸੁਣਾਇਆ 'ਚਮਤਕਾਰ' ਦਾ ਕਿੱਸਾ

ਕੀ ਹੈ ਪੂਰਾ ਮਾਮਲਾ ?

ਇਹ ਘਟਨਾ 11 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਵਾਪਰੀ। ਮਧੂ ਪ੍ਰਿਆ ਨਾਂ ਦੀ ਮਹਿਲਾ ਸਟੇਡੀਅਮ ਵਿੱਚ ਇੱਕ ਸੋਸ਼ਲ ਮੀਡੀਆ ਟ੍ਰੈਂਡ ਫਾਲੋ ਕਰ ਰਹੀ ਸੀ। ਇਸ ਟ੍ਰੈਂਡ ਵਿੱਚ ਕੈਮਰੇ ਦੇ ਸਾਹਮਣੇ ਅੰਗੂਠੀ ਨੂੰ ਹਵਾ ਵਿੱਚ ਉਛਾਲਣ ਦਾ ਨਾਟਕ ਕਰਨਾ ਹੁੰਦਾ ਹੈ, ਪਰ ਮਧੂ ਕੋਲੋਂ ਗਲਤੀ ਨਾਲ ਅੰਗੂਠੀ ਸੱਚਮੁੱਚ ਹੱਥੋਂ ਛੁੱਟ ਗਈ।

ਇਹ ਵੀ ਪੜ੍ਹੋ: "ਮੈਂ ਇੱਥੇ ਨਹੀਂ ਮਰਨਾ ਚਾਹੁੰਦਾ..."; ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ ਨੇ ਸੁਣਾਇਆ ਜੇਲ੍ਹ ਦਾ ਦਰਦਨਾਕ ਕਿੱਸਾ

 
 
 
 
 
 
 
 
 
 
 
 
 
 
 
 

A post shared by MadhuPriya • couple content creater• (@madhupriya_2426)

ਵੀਡੀਓ 'ਚ ਕੈਦ ਹੋਇਆ ਹਾਦਸਾ

ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਮਧੂ ਅੰਗੂਠੀ ਉਛਾਲਦੀ ਹੈ, ਉਹ ਜ਼ਮੀਨ ਨਾਲ ਟਕਰਾਉਣ ਮਗਰੋਂ ਉਛਲ ਕੇ ਕੁਰਸੀਆਂ ਵਾਲੇ ਪਾਸੇ ਕਿਤੇ ਡਿੱਗ ਜਾਂਦੀ ਹੈ। ਅੰਗੂਠੀ ਡਿੱਗਦੇ ਹੀ ਮਹਿਲਾ ਦੇ ਹੋਸ਼ ਉੱਡ ਜਾਂਦੇ ਹਨ ਅਤੇ ਉਹ ਤੁਰੰਤ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਪਰ ਕਾਫੀ ਮੁਸ਼ੱਕਤ ਤੋਂ ਬਾਅਦ ਵੀ ਅੰਗੂਠੀ ਦਾ ਕੁਝ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! 'Ban' ਦੇ ਬਾਵਜੂਦ ਇਹ ਪੰਜਾਬੀ ਗਾਣੇ ਕਰ ਰਹੇ Trend

ਪੀੜਤ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਲਗਾਈ ਗੁਹਾਰ

ਮਧੂ ਪ੍ਰਿਆ ਨੇ ਖੁਦ ਇਸ ਘਟਨਾ ਦੀ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕਰਦਿਆਂ ਲਿਖਿਆ— "70,000 ਦਾ ਨੁਕਸਾਨ ਹੋ ਗਿਆ, ਅੰਗੂਠੀ ਅਜੇ ਤੱਕ ਨਹੀਂ ਮਿਲੀ।" ਉਸ ਨੇ ਅੱਗੇ ਲਿਖਿਆ, ਜੇਕਰ “ਸਟੇਡੀਅਮ” ਦਾ ਕੋਈ ਆਦਮੀ ਹੈ ਇਹ ਵੀਡੀਓ ਦੇਖ ਰਿਹਾ ਹੈ ਤਾਂ ਕ੍ਰਿਪਾ ਕਰਕੇ ਸਾਡੀ ਅੰਗੂਠੀ ਲੱਭ ਕੇ ਸਾਨੂੰ ਵਾਪਸ ਕਰ ਦਿੱਤੀ ਜਾਵੇ। ਇਸ ਦੇ ਲਈ ਉਸ ਨੇ ਆਪਣੀ ਟਿਕਟ ਦੀ ਡਿਟੇਲ ਸਾਂਝੀ ਕਰਨ ਦੀ ਗੱਲ ਵੀ ਕਹੀ ਹੈ।

ਇਹ ਵੀ ਪੜ੍ਹੋ: ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ ਮਚਾਇਆ ਬਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News