ਸਕੂਲ ਦੇ ਬਾਹਰ ਲੜਕੀ ਨਾਲ ਵਿਅਕਤੀ ਕਰ ਰਿਹਾ ਸੀ ਛੇੜਛਾੜ, ਪੁਲਸ ਨੇ ਕੀਤਾ ਗ੍ਰਿਫਤਾਰ
Wednesday, Aug 29, 2018 - 04:37 PM (IST)

ਸ਼੍ਰੀਨਗਰ— ਮੱਧ ਕਸ਼ਮੀਰ 'ਚ ਬਡਗਾਮ ਜ਼ਿਲੇ ਦੇ ਪਖਰਪੁਰਾ ਇਲਾਕੇ 'ਚ ਹਾਇਰ ਸੈਕੰਡਰੀ ਸਕੂਲ ਦੇ ਬਾਹਰ ਯੁਵਕ ਨੇ 12ਵੀਂ ਕਲਾਸ ਦੇ ਵਿਦਿਆਰਥਣ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ। ਨਾਲ ਹੀ ਵਿਅਕਤੀ ਨੇ ਲੜਕੀ ਨਾਲ ਮਾਰਕੁੱਟ ਕੀਤੀ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੱਜ ਸਵੇਰੇ ਵਿਅਕਤੀ ਨਾਜ਼ਿਮ ਅਹਿਮਦ (20) ਨਿਵਾਸੀ ਪਖਰਪੁਰਾ ਨੇ ਉਨ੍ਹਾਂ ਦੀ ਲੜਕੀ ਨੂੰ ਫੜ੍ਹ ਲਿਆ ਅਤੇ ਉਸ ਨਾਲ ਮਾਰਕੁੱਟ ਕੀਤੀ। ਨਾਲ ਹੀ ਵਿਅਕਤੀ ਨੇ ਲੜਕੀ ਦੇ ਕੱਪੜੇ ਫਾੜ੍ਹੇ ਅਤੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।
ਘਟਨਾ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੁਚਿਤ ਕੀਤਾ ਗਿਆ,ਜੋ ਸਕੂਲ ਪਹੁੰਚੇ ਅਤੇ ਬੱਚੀ ਨੂੰ ਬੇਹੋਸ਼ੀ ਦੀ ਹਾਲਤ 'ਚ ਸਥਾਨਕ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ। ਬਾਅਦ 'ਚ ਲੜਕੀ ਨੂੰ ਇਲਾਜ ਲਈ ਐੱਸ.ਐੱਮ.ਐੱਸ. ਹਸਪਤਾਲ ਰੈਫਰ ਕਰ ਦਿੱਤਾ ਗਿਆ। 20 ਅਗਸਤ ਨੂੰ ਵਿਅਕਤੀ ਨੇ ਸਕੂਲ ਅੰਦਰ ਵੜ ਕੇ ਅਧਿਆਪਕ ਨਾਲ ਵੀ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।