ਮੋਹਨ ਭਾਗਵਤ ਦੇ ਬਿਆਨ ਦਾ ਮੁਸਲਿਮ ਧਰਮਗੁਰੂ ਨੇ ਕੀਤਾ ਸੁਆਗਤ, ਬੋਲੇ-ਵੱਕਾਰੀ ਸੰਗਠਨ ਹੈ ਆਰ.ਐੱਸ.ਐੱਸ.
Friday, Sep 10, 2021 - 01:01 PM (IST)
ਭਾਗਲਪੁਰ– ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਮੁੰਬਈ ’ਚ ‘ਰਾਸ਼ਟਰ ਪ੍ਰਥਮ-ਰਾਸ਼ਟਰ ਸਰਵੋਪਰੀ’ ਵਿਸ਼ੇ ’ਤੇ ਆਯੋਜਿਤ ਇਕ ਸੈਮੀਨਾਰ ’ਚ ਕਿਹਾ ਕਿ ਅੰਗਰੇਜ਼ਾਂ ਨੇ ਗਲਤ ਧਾਰਨਾ ਬਣਾ ਕੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਲੜਾਇਆ। ਉਨ੍ਹਾਂ ਦੇ ਇਸ ਬਿਆਨ ਦਾ ਭਾਗਲਪੁਰ ਦੇ ਮੁਸਲਿਮ ਧਰਮਗੁਰੂ ਸੈਯਦ ਸ਼ਾਹ ਫਖਰੇ ਆਲਮ ਹਸਨ ਨੇ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਇਕ ਵੱਕਾਰੀ ਸੰਗਠਨ ਹੈ, ਜੋ ਦੇਸ਼ ਨਾਲ ਸਹੀ ਮਾਇਨਿਆਂ ’ਚ ਪ੍ਰੇਮ ਰੱਖਦਾ ਹੈ ਅਤੇ ਦੇਸ਼ ਦੀ ਭਲਾਈ, ਤਰੱਕੀ ਅਤੇ ਉੱਨਤੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਨਾਲ ਪ੍ਰੇਮ ਨਹੀਂ ਹੈ, ਜੋ ਲੋਕ ਸਵਾਰਥੀ ਹਨ, ਸਿਰਫ ਕੁਰਸੀ ਚਾਹੁੰਦੇ ਹਨ, ਉਹ ਅੰਗਰੇਜ਼ਾਂ ਦੀ ਪਾਲਿਸੀ ਡਿਵਾਈਡ ਐਂਡ ਰੂਲ ਨੂੰ ਅਪਣਾ ਕੇ ਰਾਜ ਕਰਨਾ ਚਾਹੁੰਦੇ ਹਨ।
ਹਸਨ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਜਦ ਹਿੰਦੂ, ਮੁਸਲਮਾਨ ਅਤੇ ਸਾਰੀਆਂ ਜਾਤੀਆਂ ਦੇ ਲੋਕਾਂ ਨੇ ਮਿਲ ਕੇ ਇਕੱਠਿਆਂ ਸੰਘਰਸ਼ ਸ਼ੁਰੂ ਕੀਤਾ ਤਾਂ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਪੂਰੀ ਏਕਤਾ ਅਤੇ ਅਖੰਡਤਾ ਨਾਲ ਭਾਰਤ ਦਾ ਨਿਰਮਾਣ ਕਰਨਾ ਪਵੇਗਾ। ਭਾਰਤ ਨੂੰ ਅੱਗੇ ਵਧਾਉਣ ’ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਯਦ ਸ਼ਾਹ ਫਖਰੇ ਆਲਮ ਹਸਨ ਨੇ ਕਿਹਾ ਕਿ ਜਗ੍ਹਾ-ਜਗ੍ਹਾ ’ਤੇ ਮੁਹੱਬਤ ਦਾ ਪੈਗਾਮ ਦੇਣ ਲਈ ਪ੍ਰੋਗਰਾਮ ਕੀਤੇ ਜਾਣੇ ਚਾਹੀਦੇ ਹਨ। ਇਸ ਨਾਲ ਏਕਤਾ ਨੂੰ ਬਲ ਮਿਲੇਗਾ। ਉਨ੍ਹਾਂ ਨੇ ਆਰ. ਐੱਸ. ਐੱਸ. ਅਤੇ ਭਾਜਪਾ ਦੇ ਨੇਤਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਫਰਤ ਫੈਲਾਉਣ ਵਾਲਿਆਂ ’ਤੇ ਸਖਤ ਕਾਰਵਾਈ ਕਰਨ ਭਾਵੇਂ ਉਹ ਕਿਸੇ ਮਜ਼੍ਹਬ, ਕਿਸੇ ਜਾਤੀ ਜਾਂ ਕਿਸੇ ਧਰਮ ਦੇ ਹੋਣ।
ਇਹ ਵੀ ਪੜ੍ਹੋ : ਅੰਨ੍ਹੇ ਮਾਤਾ-ਪਿਤਾ ਅਤੇ 3 ਭੈਣ-ਭਰਾਵਾਂ ਲਈ ਈ-ਰਿਕਸ਼ਾ ਚਲਾਉਣ ਲੱਗਾ 8 ਸਾਲ ਦਾ ਬੱਚਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ