ਸੰਘ ਪ੍ਰਮੁੱਖ ਮੋਹਨ ਭਾਗਵਤ ਬੋਲੇ- ਵਿਆਹ ਲਈ ਦੂਜੇ ਧਰਮਾਂ ’ਚ ਜਾ ਰਹੇ ਹਿੰਦੂ ਗਲਤ ਕਰ ਰਹੇ
Tuesday, Oct 12, 2021 - 11:15 AM (IST)
ਹਲਦਵਾਨੀ- ਆਰ. ਐੱਸ. ਐੱਸ. ਪ੍ਰਮੁੱਖ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਵਿਆਹ ਲਈ ਦੂਜੇ ਧਰਮ ਨੂੰ ਅਪਨਾਉਣ ਵਾਲੇ ਹਿੰਦੂ ਗਲਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਛੋਟੇ ਜਿਹੇ ਸਵਾਰਥ ਲਈ ਕੀਤਾ ਜਾ ਰਿਹਾ ਹੈ ਅਤੇ ਇਹ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਹਿੰਦੂ ਪਰਿਵਾਰ ਆਪਣੇ ਬੱਚਿਆਂ ਨੂੰ ਆਪਣੇ ਧਰਮ, ਪਰੰਪਰਾਵਾਂ ਅਤੇ ਕਦਰਾ-ਕੀਮਤਾਂ ਦੀ ਜਾਣਕਾਰੀ ਨਹੀਂ ਦੇ ਰਹੇ ਹਨ।
ਇਹ ਵੀ ਪੜ੍ਹੋ : ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ
ਭਾਗਵਤ ਨੇ ਉਤਰਾਖੰਡ ਦੇ ਹਲਦਵਾਨੀ ’ਚ ਆਰ. ਐੱਸ. ਐੱਸ. ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧਰਮ ਪਰਿਵਰਤਨ ਛੋਟੇ-ਛੋਟੇ ਸਵਾਰਥਾਂ ਦੇ ਕਾਰਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬੱਚਿਆਂ ਨੂੰ ਘਰ ’ਚ ਹੀ ਸੰਸਕਾਰ ਦੇਣੇ ਪੈਣਗੇ। ਖ਼ੁਦ ’ਤੇ ਮਾਣ ਕਰਨਾ, ਆਪਣੇ ਧਰਮ ’ਤੇ ਮਾਣ ਕਰਨਾ ਅਤੇ ਆਪਣੀ ਅਰਦਾਸ-ਪਰੰਪਰਾਵਾਂ ਪ੍ਰਤੀ ਸਨਮਾਨ ਪੈਦਾ ਕਰਨਾ, ਉਸ ਦੇ ਲਈ ਜੇਕਰ ਬੱਚੇ ਸਵਾਲ ਪੁੱਛਦੇ ਹਨ ਤਾਂ ਜਵਾਬ ਦੇਣਾ, ਕਨਫਿਊਜ਼ ਨਹੀਂ ਹੋਣਾ ਪਵੇਗਾ। ਭਾਗਵਤ ਨੇ ਕਿਹਾ ਕਿ ਆਰ. ਐੱਸ. ਐੱਸ. ਦਾ ਮਕਸਦ ਹਿੰਦੂ ਸਮਾਜ ਨੂੰ ਸੰਗਠਿਤ ਕਰਨਾ ਹੈ ਪਰ ਜਦੋਂ ਅਸੀਂ ਆਰ. ਐੱਸ. ਐੱਸ. ਦੇ ਪ੍ਰੋਗਰਾਮ ਆਯੋਜਿਤ ਕਰਦੇ ਹਾਂ ਤਾਂ ਸਾਨੂੰ ਸਿਰਫ ਮਰਦ ਹੀ ਵਿਖਾਈ ਦਿੰਦੇ ਹਨ। ਹੁਣ ਜੇਕਰ ਅਸੀਂ ਪੂਰੇ ਸਮਾਜ ਨੂੰ ਸੰਗਠਿਤ ਕਰਨਾ ਚਾਹੁੰਦੇ ਹਾਂ ਤਾਂ ਇਸ ’ਚ 50 ਫੀਸਦੀ ਬੀਬੀਆਂ ਵੀ ਹੋਣੀਆਂ ਚਾਹੀਦੀਆਂ ਹਨ। ਭਾਗਵਤ ਨੇ ਇਹ ਵੀ ਕਿਹਾ ਕਿ ਭਾਰਤੀਆਂ ਨੇ ਹਮੇਸ਼ਾ ਆਪਣੀ ਦੌਲਤ ਦੂਜਿਆਂ ਨਾਲ ਵੰਡੀ ਹੈ। ਮੁਗਲਾਂ ਦੇ ਆਉਣ ਤੋਂ ਪਹਿਲਾਂ ਭਾਰਤ ’ਚ ਬਹੁਤ ਦੌਲਤ ਸੀ।
ਇਹ ਵੀ ਪੜ੍ਹੋ : ਡਰੱਗ ਮਾਮਲੇ ਮਗਰੋਂ ਐਕਸ਼ਨ 'ਚ ਅਡਾਨੀ ਪੋਰਟ, ਪਾਕਿ ਸਮੇਤ ਇਨ੍ਹਾਂ ਦੇਸ਼ਾਂ ਦੇ ਕਾਰਗੋ ਨਹੀਂ ਕਰੇਗਾ ਹੈਂਡਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ