ਹਮਲਾਵਰਾਂ ਨੇ ਸਾਡੇ ਆਪਸੀ ਮਤਭੇਦਾਂ ਦਾ ਫਾਇਦਾ ਉਠਾਇਆ : ਮੋਹਨ ਭਾਗਵਤ

Tuesday, Apr 15, 2025 - 01:48 PM (IST)

ਹਮਲਾਵਰਾਂ ਨੇ ਸਾਡੇ ਆਪਸੀ ਮਤਭੇਦਾਂ ਦਾ ਫਾਇਦਾ ਉਠਾਇਆ : ਮੋਹਨ ਭਾਗਵਤ

ਕਾਨਪੁਰ- ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਨਵੇਂ ਬਣੇ ਸੰਘ ਭਵਨ ਤੇ ਭੀਮਰਾਓ ਅੰਬੇਡਕਰ ਆਡੀਟੋਰੀਅਮ ਦਾ ਸੋਮਵਾਰ ਨੂੰ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਆਪਸੀ ਮਤਭੇਦਾਂ ਵਿਚ ਉਲਝ ਗਏ, ਜਿਸ ਦਾ ਵਿਦੇਸ਼ੀ ਹਮਲਾਵਰਾਂ ਨੇ ਫਾਇਦਾ ਉਠਾਇਆ। ਭਾਗਵਤ ਨੇ ਕਿਹਾ ਕਿ ਸੰਘ ਸਿਰਫ ਆਪਣੇ ਲਈ ਨਹੀਂ, ਸਗੋਂ ਸਮਾਜ ਲਈ ਕੰਮ ਕਰਦਾ ਹੈ, ਦੇਸ਼ ਦੇ ਹਰੇਕ ਵਿਅਕਤੀ ਲਈ ਕੰਮ ਕਰਦਾ ਹੈ। ਉਨ੍ਹਾਂ ਜਨਤਾ ਦੀ ਭਾਰੀ ਭੀੜ ਨੂੰ ਵੇਖਦੇ ਹੋਏ ਕਿਹਾ ਕਿ ਇੱਥੇ ਉਤਸਵ ਦਾ ਮਾਹੌਲ ਕਈ ਵਾਰ ਬਣਿਆ ਪਰ ਇੰਨੀ ਭੀੜ ਕਦੇ ਨਹੀਂ ਵੇਖੀ ਗਈ।

ਉਨ੍ਹਾਂ ਅੱਗੇ ਕਿਹਾ ਕਿ ਆਪਣੇ ਸਮਾਜ ਵਿਚ ਲੋਕ ਪਿਛਲੇ 2 ਹਜ਼ਾਰ ਸਾਲਾਂ ਤੋਂ ਆਪਸੀ ਸਵਾਰਥਾਂ ਵਿਚ ਲੱਗੇ ਰਹੇ, ਆਪਸੀ ਮਤਭੇਦ ਵੀ ਰਹੇ। ਇਸ ਕਾਰਨ ਵਿਦੇਸ਼ੀ ਹਮਲਾਵਰਾਂ ਨੇ ਇਸ ਦਾ ਫਾਇਦਾ ਵੀ ਉਠਾਇਆ। ਸੰਘ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਦਾ ਹੈ ਅਤੇ ਇਹ ਦਫਤਰ ਸਮਾਜ ਵਿਚ ਚੱਲ ਰਹੇ ਚੰਗੇ ਕੰਮਾਂ ਨੂੰ ਜੋੜਨ ਦਾ ਕੇਂਦਰ ਬਣੇਗਾ। ਭਾਗਵਤ ਨੇ ਕਿਹਾ ਕਿ ਬਾਬਾ ਸਾਹਿਬ ਨੂੰ ਜੀਵਨ ਵਿਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਜੀਵਨ ਭਰ ਸਮਾਜ ਨੂੰ ਇਕਜੁੱਟ ਕਰਨ ਲਈ ਯਤਨ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News